ਬਾਬਾ ਅੰਬੇਡਕਰ ਨੇ ਸਾਨੂੰ ਵੋਟ ਪਾਉਣ ਦਾ ਹੱਕ ਦਿਵਾਇਆ : ਫਰਜ਼ਾਨਾ ਆਲਮ

Thursday, Apr 18, 2019 - 03:54 AM (IST)

ਬਾਬਾ ਅੰਬੇਡਕਰ ਨੇ ਸਾਨੂੰ ਵੋਟ ਪਾਉਣ ਦਾ ਹੱਕ ਦਿਵਾਇਆ : ਫਰਜ਼ਾਨਾ ਆਲਮ
ਸੰਗਰੂਰ (ਯਾਸੀਨ)-ਲਵਕੁਸ਼ ਨਗਰ ਵਿਖੇ ਸਥਿਤ ਮੰਦਿਰ ਵਿਖੇ ਬਾਬਾ ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਬੀਬੀ ਫਰਜ਼ਾਨਾ ਆਲਮ ਸਾਬਕਾ ਵਿਧਾਇਕਾ ਨੇ ਕਿਹਾ ਕਿ ਬਾਬਾ ਅੰਬੇਡਕਰ ਜੀ ਨੇ ਸਾਨੂੰ ਕਈ ਤਰ੍ਹਾਂ ਨਾਲ ਆਜ਼ਾਦੀ ਦਿਵਾਈ ਅਤੇ ਸਾਨੂੰ ਸਾਡੇ ਹੱਕ ਦਿਵਾਏ। ਉਨ੍ਹਾਂ ਕਿਹਾ ਕਿ ਊਚ-ਨੀਚ ਦੇ ਪਾਡ਼ੇ ਨੂੰ ਖਤਮ ਕਰਨ ਲਈ ਬਾਬਾ ਜੀ ਨੇ ਸੰਘਰਸ਼ ਲਡ਼ਿਆ ਅਤੇ ਸਾਰੇ ਜੀਵ ਇਕ ਸਾਮਾਨ ਹਨ, ਦਾ ਨਾਅਰਾ ਲਾਇਆ। ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਬਦੌਲਤ ਹੀ ਅਸੀਂ ਅੱਜ ਵੋਟ ਪਾਉਣ ਦਾ ਅਧਿਕਾਰ ਪਾ ਸਕੇ ਹਾਂ। ਬੀਬੀ ਆਲਮ ਨੇ ਕਿਹਾ ਕਿ ਦਲਿਤ ਭਾਈਚਾਰੇ ਨੂੰ ਮਿਲਿਆ ਰਾਖਵਾਂਕਰਨ ਵੀ ਬਾਬਾ ਜੀ ਦੀ ਹੀ ਦੇਣ ਹੈ। ਉਨ੍ਹਾਂ ਸਾਰੇ ਹਾਜ਼ਰੀਨ ਨੂੰ ਬਾਬਾ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਦੀ ਅਪੀਲ ਕੀਤੀ। ਇਸ ਸਮੇਂ ਜਥੇਦਾਰ ਹਾਕਮ ਸਿੰਘ ਚੱਕ, ਕੌਂਸਲਰ ਅੰਕੂ ਜ਼ਖਮੀ, ਭਾਜਪਾ ਯੁਵਾ ਪ੍ਰਧਾਨ ਅਭਿਨਵ ਕਾਂਸਲ, ਸੀਨੀ. ਭਾਜਪਾ ਆਗੂ ਸੁਰੇਸ਼ ਜੈਨ, ਭਾਜਪਾ ਆਗੂ ਜ਼ਾਹਿਦ ਪੀਰ ਜੀ ਅਤੇ ਹੰਸ ਪਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਜ਼ੀ ਮੁਹੰਮਦ ਅਖਤਰ, ਸੁਲੇਮਾਨ ਖਾਂ ਜਨ. ਸਕੱਤਰ ਅਕਾਲੀ ਦਲ ਬਾਦਲ ਸਰਕਲ ਮਾਲੇਰਕੋਟਲਾ, ਪਹਿਲਵਾਨ ਅਖਤਰ, ਅਲੀ ਸ਼ਾਹ ਅਤੇ ਮੁਹੰਮਦ ਜ਼ਾਹਿਦ ਮੌਜੂਦ ਸਨ।

Related News