ਪਾਇਨੀਅਰ ਨੇ ਗੱਤਕਾ ਸਟੇਟ ਪੱਧਰ ’ਤੇ ਮਾਰੀਆਂ ਮੱਲਾਂ
Wednesday, Apr 10, 2019 - 04:12 AM (IST)
ਸੰਗਰੂਰ (ਯਾਸੀਨ)-64ਵੀਆਂ ਪੰਜਾਬ ਸਕੂਲ ਖੇਡਾਂ ਜੋ ਕਿ ਬੀਤੇ ਦਿਨੀਂ ਆਨੰਦਪੁਰ ਸਾਹਿਬ ਵਿਖੇ ਕਰਵਾਈਆਂ ਗਈਆਂ।ਜਿਸ ਵਿੱਚ ਅਰਸ਼ਦੀਪ ਸਿੰਘ ਨੇ ਅੰਡਰ-19 ਵਿੱਚ ਵਿਅਕਤੀਗਤ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਅਤੇ ਫਰੀ ਸੋਟੀ ਟੀਮ ਵਿੱਚ ਅਰਸ਼ਦੀਪ ਸਿੰਘ, ਸੌਰਵ ਸ਼ਰਮਾ ਅਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-17 ਵਿੱਚ ਗੁਲਾਬਪ੍ਰੀਤ ਸਿੰਘ ਨੇ ਵਿਅਕਤੀਗਤ ਪ੍ਰਦਰਸ਼ਨ ਵਿੱਚ ਦੂਜਾ ਸਥਾਨ ਅਤੇ ਫਰੀ ਸੋਟੀ ਟੀਮ ਵਿੱਚ ਗੁਲਾਬਪ੍ਰੀਤ ਸਿੰਘ ਅਤੇ ਗੁਰਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-17 ਕੁਡ਼ੀਆਂ ਵਿੱਚ ਏਕਮ ਕੌਰ ਨੇ ਵਿਅਕਤੀਗਤ ਵਿੱਚ ਦੂਜਾ ਸਥਾਨ ਹਾਸਿਲ ਕੀਤਾ।ਗੁਰਲੀਨ ਕੌਰ ਨੇ ਫਰੀ ਸੋਟੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਇਹਨਾਂ ਟੀਮਾਂ ਦੇ ਕੋਚ ਸਹਿਬਾਨ ਨਰਪਿੰਦਰ ਸਿੰਘ ਅਤੇ ਜਗਵਿੰਦਰ ਸਿੰਘ, ਫਿਜ਼ੀਕਲ ਸਟਾਫ ਅਤੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਮੁਬਾਰਕਾਂ ਦਿੱਤੀਆਂ ਅਤੇ ਸਨਮਾਨਿਤ ਕੀਤਾ।ਇਸ ਮੌਕੇ ਵਾਈਸ ਪ੍ਰਿੰਸੀਪਲ ਸ. ਰਤਨਪਾਲ ਸਿੰਘ ਅਤੇ ਮੈਡਮ ਰਾਜਵੀਰ ਕੌਰ ਮੰਡੇਰ ਹਾਜ਼ਰ ਸਨ।
