ਸੰਗਰੂਰ-ਰੇਲ ਹਾਦਸੇ ਦੇ ਪੀੜਤ ਨੰੂ ਕੁਲਦੀਪ ਯੋਧਾ ਕੈਨੇਡਾ ਨੇ ਦਿੱਤੀ ਵਿੱਤੀ ਮਦਦ

Monday, Apr 08, 2019 - 03:59 AM (IST)

ਸੰਗਰੂਰ-ਰੇਲ ਹਾਦਸੇ ਦੇ ਪੀੜਤ ਨੰੂ ਕੁਲਦੀਪ ਯੋਧਾ ਕੈਨੇਡਾ ਨੇ ਦਿੱਤੀ ਵਿੱਤੀ ਮਦਦ
ਸੰਗਰੂਰ (ਜ.ਬ)- ਧੂਰੀ ਨੇੜੇ ਕੁੰਭੜਵਾਲ ਦੇ ਰਹਿਣ ਵਾਲੇ ਸਮਸ਼ੇਰ ਸਿੰਘ, ਜਿਸ ਦੀਆਂ ਪਿਛਲੇ ਦਿਨੀ ਰੋਹਤਕ ਵਿਖੇ ਹੋਏ ਰੇਲ ਹਾਦਸੇ ਦੌਰਾਨ ਦੋਨੇ ਲੱਤਾਂ ਕੱਟ ਗਈਆਂ ਸਨ। ਉਸ ਦੀ ਮਦਦ ਕਰਨ ਲਈ ਰੱਬ ਬਣ ਕੇ ਬਹੁੜੇ ਪ੍ਰਸਿੱਧ ਐਕਟਰ ਦਿਲਜੀਤ ਦੁਸਾਂਝ ਦੇ ਸੈਕਟਰੀ ਕੁਲਦੀਪ ਯੋਧਾ ਤੇ ਰਾਜੂ ਧਾਲੀਵਾਲ ਕੈਨੇਡਾ ਨੇ ਪੀੜਤ ਨੂੰ ਰਾਸ਼ੀ ਭੇਟ ਕੀਤੀ ਤੇ ਅੱਗੇ ਤੋਂ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਇਨ੍ਹਾਂ ਵਲੋਂ ਕੀਤੀ ਇਨਸਾਨੀਅਤ ਦੀ ਸੇਵਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਮੌਕੇ ਸੰਮਤੀ ਮੈਂਬਰ ਅਜੈਬ ਸਿੰਘ ਕਾਲਾ ਤੇ ਹਰਵਿੰਦਰ ਸਿੰਘ ਵੀ ਮੌਜੂਦ ਸਨ। ਫੋਟੋ

Related News