ਇੰਗਲਿਸ਼ ਸਕੂਲ ’ਚ ਨਵਾਂ ਆਈਲੈੱਟਸ ਦਾ ਬੈਚ ਅੱਜ ਤੋਂ
Friday, Apr 05, 2019 - 04:00 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਵਿਦਿਆਰਥੀਆਂ ਨੂੰ ਆਈਲੈੱਟਸ ਦੀ ਸਿੱਖਿਆ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਸੰਸਥਾ ਇੰਗਲਿਸ਼ ਸਕੂਲ 16 ਏਕਡ਼ ਬਰਨਾਲਾ ’ਚ ਆਈਲੈੱਟਸ ਦਾ ਨਵਾਂ ਬੈਚ 5 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਬੈਚ ਆਧੁਨਿਕ ਤਰੀਕੇ ਨਾਲ ਸ਼ੁਰੂ ਹੋ ਰਿਹਾ ਹੈ ਅਤੇ ਬੈਚ ਦਾ ਸਮਾਂ ਸਵੇਰੇ 9 ਤੋਂ 2 ਵਜੇ ਤੱਕ ਦਾ ਹੈ। ਇਸ ਦੇ ਨਾਲ-ਨਾਲ ਫ੍ਰੀ ਐਕਸਟਰਾ ਕਲਾਸ ਦਾ ਸਮਾਂ 2.30 ਤੋਂ 5.30 ਵਜੇ ਤੱਕ ਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ 25+ ਕਿਤਾਬਾਂ ਫ੍ਰੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਕਾਰਨ ਵਿਦਿਆਰਥੀ ਆਈਲੈੱਟਸ ’ਚ ਚੰਗੇ ਬੈਂਡ ਹਾਸਲ ਕਰ ਸਕਦੇ ਹਨ। ਤਜਰਬੇਕਾਰ ਸਟਾਫ ਅਤੇ ਆਧੁਨਿਕ ਤਰੀਕਿਆਂ ਨਾਲ ਨਤੀਜੇ ਸ਼ਾਨਦਾਰ ਰਹਿੰਦੇ ਹਨ। ਪਿਛਲੇ ਦਿਨੀਂ ਆਏ ਨਤੀਜਿਆਂ ਵਿਚ ਇੰਗਲਿਸ਼ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ 9 ’ਚੋਂ 9 ਬੈਂਡ ਹਾਸਲ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਵਧੀਆ ਨਤੀਜਿਆਂ ਕਾਰਨ ਸੰਸਥਾ ਨੂੰ ਫਾਸਟਵੇਅ ਅਤੇ ਆਈ. ਡੀ. ਪੀ. ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ 6 ਅਪ੍ਰੈਲ 2019 ਨੂੰ ਆਈ.ਡੀ.ਪੀ. ਦਾ ਪਹਿਲਾ ਇਮਤਿਹਾਨ ਬਰਨਾਲਾ ਵਿਖੇ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀ.ਟੀ.ਈ. ਦਾ ਨਵਾਂ ਬੈਚ 10 ਅਪ੍ਰੈਲ ਤੋਂ ਅਤੇ ਸਪੋਕਨ ਦਾ ਨਵਾਂ ਬੈਚ 5 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।