ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਨੂੰ ਆਪਣੀ ਵੋਟ ਦਾ ਪ੍ਰਯੋਗ ਕਰਨਾ ਚਾਹੀਦੈ : ਐੱਸ. ਡੀ. ਐੱਮ
Friday, Apr 05, 2019 - 04:00 AM (IST)

ਸੰਗਰੂਰ (ਸ਼ਾਮ)- ਸਬ-ਡਵੀਜ਼ਨ ਤਪਾ ’ਚ ਇਕ ਮਹੀਨੇ ’ਚ ਤਿੰਨ ਐੱਸ. ਡੀ. ਐੱਮਜ਼ ਬਦਲ ਚੁੱਕੇ ਹਨ। ਸਭ ਤੋਂ ਪਹਿਲਾਂ ਮੈਡਮ ਅਮਨਪ੍ਰੀਤ ਕੌਰ ਸੰਧੂ ਆਈ. ਏ. ਐੱਸ. ਚਾਰਜ ਸੰਭਾਲਦਿਆਂ ਹੀ ਛੁੱਟੀ ’ਤੇ ਚਲੇ ਗਏ ਸੀ ਤੇ ਤਬਾਦਲਾ ਹੋਣ ਉਪਰੰਤ ਉਨ੍ਹਾਂ ਦੀ ਥਾਂ ’ਤੇ ਐੱਸ.ਡੀ.ਐੱਮ. ਰਾਜ ਕੁਮਾਰ ਪੀ.ਸੀ.ਐੱਸ. ਤਾਇਨਾਤ ਕਰ ਦਿੱਤੇ ਸਨ ਪਰ ਚੋਣਾਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਕੁਝ ਦਿਨ ਹੀ ਕੰਮ ਕੀਤਾ ਸੀ ਤਾਂ ਚੋਣ ਕਮਿਸ਼ਨਰ ਨੇ ਉਨ੍ਹਾਂ ਦਾ ਵੀ ਤਬਾਦਲਾ ਕਰ ਕੇ 2014 ਬੈਂਚ ਦੇ ਮੈਡਮ ਦਮਨਦੀਪ ਕੌਰ ਪੀ.ਸੀ.ਐੱਸ ਬਤੌਰ ਐਸ.ਡੀ.ਐਮ ਚਾਰਜ ਸੰਭਾਲ ਕੇ ਕੰਮ-ਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਗੱਲਬਾਤ ਦੌਰਾਨ ਨਵ-ਨਿਯੁਕਤ ਐਸ.ਡੀ.ਐਮ ਮੈਡਮ ਦਮਨਦੀਪ ਕੌਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਦਾ ਕੰਮ ਨੇਡ਼ੇ ਵੋਟਰਾਂ ਨੂੰ ਈ.ਵੀ.ਐੱਮ.ਤੇ ਵੀ.ਵੀ.ਪੈਟ ਮਸ਼ੀਨਾਂ ਦੀ ਜਾਣਕਾਰੀ ਦੇਣ ਅਤੇ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕੈਂਪਾਂ ਦਾ ਦੌਰਾ ਕਰਨਗੇ ਕਿ ਸਾਡੇ ਸੰਵਿਧਾਨ ਨੇ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਇਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ, ਜਿਸ ਦੀ ਬਿਨਾਂ ਕਿਸੇ ਲਾਲਚ ਜਾਂ ਡਰ-ਭੈਅ ਤੋਂ ਵਰਤੋਂ ਕਰ ਕੇ ਅਸੀਂ ਆਪਣੇ ਦੇਸ਼ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾ ਸਕਦੇ ਹਾਂ ਤਾਂ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ। ਉਨ੍ਹਾਂ ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਸ਼ਕਤੀ ਕੁਝ ਵੀ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਾ ਕੇਵਲ ਆਪ ਆਪਣੀ ਵੋਟ ਦਾ ਇਸਤੇਮਾਲ ਕਰਨ ਸਗੋਂ ਆਪਣੇ ਮਾਪਿਆਂ, ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਵੋਟ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਸਾਰੇ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਜਲੰਧਰ, ਫਿਲੋਰ, ਚੰਡੀਗਡ਼੍ਹ, ਪਟਿਆਲਾ ਆਦਿ ਸਟੇਸ਼ਨਾਂ ’ਤੇ ਸੇਵਾ ਨਿਭਾਅ ਚੁੱਕੇ ਹਨ, ਹੁਣ ਉਨ੍ਹਾਂ ਨੂੰ ਪੁੱਡਾ ਤੋਂ ਬਦਲਕੇ ਐੱਸ.ਡੀ.ਐੱਮ. ਤਪਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ।