ਸਿੱਖਸ ਆਫ ਅਮੈਰਿਕਾ ਨੇ ਦੂਜੇ ਪਿੰਡ ਪੈਦਲ ਪੜ੍ਹਨ ਜਾਂਦੀਆਂ ਬੱਚੀਆਂ ਨੂੰ ਲੈ ਕੇ ਦਿੱਤੇ ਸਾਈਕਲ

Monday, Apr 14, 2025 - 02:18 PM (IST)

ਸਿੱਖਸ ਆਫ ਅਮੈਰਿਕਾ ਨੇ ਦੂਜੇ ਪਿੰਡ ਪੈਦਲ ਪੜ੍ਹਨ ਜਾਂਦੀਆਂ ਬੱਚੀਆਂ ਨੂੰ ਲੈ ਕੇ ਦਿੱਤੇ ਸਾਈਕਲ

ਵਾਸ਼ਿੰਗਟਨ (ਰਾਜ ਗੋਗਨਾ)- ਧੂਰੀ ਦੇ ਨਜ਼ਦੀਕ ਪੈਂਦੇ ਪਿੰਡ ਬਮਾਲ ਵਿਚ ਉਸ ਵੇਲੇ ਖੁਸ਼ੀ ਦੀਆਂ ਫੁਹਾਰਾਂ ਫੁੱਟੀਆਂ ਜਦੋਂ ‘ਸਿੱਖਸ ਆਫ ਅਮੈਰਿਕਾ’ ਵਲੋਂ ਉਹਨਾਂ ਬੱਚੀਆਂ ਨੂੰ ਸਾਈਕਲ ਵੰਡੇ ਗਏ, ਜੋ ਪੈਦਲ ਦੂਸਰੇ ਪਿੰਡ ਪੜ੍ਹਨ ਜਾਂਦੀਆਂ ਸਨ। ਸਾਈਕਲ ਪ੍ਰਾਪਤ ਕਰਨ ਵਾਲੀਆਂ ਬੱਚੀਆਂ ਦੇ ਚਿਹਰਿਆਂ ’ਤੇ ਖੁਸ਼ੀ ਵੇਖਣਯੋਗ ਸੀ। ਇਸ ਸਮਾਗਮ ਵਿਚ ਭਾਗ ਲੈਣ ਲਈ ‘ਸਿੱਖਸ ਆਫ਼ ਅਮੈਰੀਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਆਲ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ, ਕੰਵਲਜੀਤ ਸਿੰਘ ਸੋਨੀ ਸੰਸਥਾ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਤੋਂ ਇਲਾਵਾ ‘ਮੁਸਲਿਮ ਆਫ ਅਮੈਰਿਕਾ’ ਦੇ ਚੇਅਰਮੈਨ ਸਾਜਿਦ ਤਰਾਰ ਵਿਸੇਸ਼ ਤੌਰ ’ਤੇ ਪੁੱਜੇ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਜਹਾਜ਼ ਹਾਦਸੇ 'ਚ ਪੰਜਾਬੀ ਮੂਲ ਦੀ ਸਰਜਨ ਸਮੇਤ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਸਾਥੀਆਂ ਨੇ ਬੱਚੀਆਂ ਨਾਲ ਗੱਲਾਂਬਾਤਾਂ ਕਰਦਿਆਂ ਉਹਨਾਂ ਦੇ ਭਵਿੱਖ ਬਾਰੇ ਜਾਣਿਆ। ਉਹਨਾਂ ਨੂੰ ਉਦੋਂ ਬਹੁਤ ਖੁਸ਼ੀ ਹੋਈ ਜਦੋਂ ਕਿਸੇ ਬੱਚੀ ਨੇ ਪਾਇਲਟ ਬਣਨ ਤੇ ਕਿਸੇ ਡਾਕਟਰ ਵਰਗੀਆਂ ਉੱਚੀਆਂ ਪਦਵੀਆਂ ’ਤੇ ਪਹੁੰਚਣ ਬਾਰੇ ਆਪਣੇ ਸੁਪਨੇ ਸਾਂਝੇ ਕੀਤੇ। ਇਸ ਮੌਕੇ ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਉਹ ਇਹੋ ਜਿਹੀ ਵੱਡੀ ਸੋਚ ਰੱਖਣ ਵਾਲੇ ਬੱਚਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਗੇ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਏਨੀ ਛੋਟੀ ਉਮਰ ਵਿਚ ਇਹਨਾਂ ਬੱਚੀਆਂ ਨੇ ਏਨੇ ਵੱਡੇ ਸੁਪਨੇ ਸਿਰਜੇ ਹੋਏ ਹਨ ਅਤੇ ਉਹ ਅਰਦਾਸ ਕਰਦੇ ਹਨ ਕਿ ਇਹਨਾਂ ਬੱਚੀਆਂ ਦੇ ਸੁਪਨੇ ਜ਼ਰੂਰ ਪੂਰੇ ਹੋਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News