ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਅਨਾਜ ਮੰਡੀ ਦਾ ਅਚਨਚੇਤ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Sunday, Apr 20, 2025 - 04:13 PM (IST)

ਭਵਾਨੀਗੜ੍ਹ (ਕਾਂਸਲ)- ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਦੇਰ ਸ਼ਾਮ ਸਥਾਨਕ ਅਨਾਜ ਮੰਡੀ ਦਾ ਅਚਨਚੇਤ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸਥਾਨਕ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਵੱਲੋਂ ਸਕੱਤਰ ਰਾਮਵੀਰ ਨੂੰ ਬੀਤੇ ਦਿਨ ਆਏ ਤੇਜ਼ ਤੂਫਾਨ ਤੇ ਮੀਂਹ ਕਾਰਨ ਅਨਾਜ ਮੰਡੀ ਵਿਖੇ ਖ਼ਰਾਬ ਹੋਈ ਕਣਕ ਦੀ ਫਸਲ ਅਤੇ ਨੁਕਸਾਨੇ ਗਏ ਅਨਾਜ ਮੰਡੀ ਦੇ ਸ਼ੈੱਡਾਂ ਤੋਂ ਜਾਣੂ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਹੋ ਗਏ ਤਬਾਦਲੇ! ਪੜ੍ਹੋ ਪੂਰੀ List
ਸਕੱਤਰ ਰਾਮਵੀਰ ਵੱਲੋਂ ਸਮੂਹ ਆੜ੍ਹਤੀਆਂ ਤੇ ਕਿਸਾਨਾਂ ਨੂੰ ਸਾਰੀਆਂ ਮੁਸ਼ਕਿਲਾਂ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ। ਇਸ ਮੌਕੇ ਹਰਬੰਸ ਮਿੱਤਲ, ਦੀਪਕ ਮਿੱਤਲ, ਸਰਬਜੀਤ ਸਿੰਘ ਟੋਨੀ, ਮਹੇਸ਼ ਵਰਮਾਂ, ਸਤੀਸ਼ ਕੁਮਾਰ ਹੈਪੀ, ਯੇਤਿੰਦਰ ਮਿੱਤਲ, ਤਰਸੇਮ ਸਿੰਘ ਤੂਰ, ਵਿਜੇ ਕੁਮਾਰ, ਈਸ਼ਵਰ ਬਾਂਸਲ, ਅਮਨ ਗੋਇਲ ਟਵਿੰਕਲ ਗੋਇਲ ਇਸ ਸਮੇਤ ਵੱਡੀ ਗਿਣਤੀ ਵਿੱਚ ਆੜਤੀਏ ਅਤੇ ਕਿਸਾਨ ਅਤੇ ਸੀਤਾ ਰਾਮ ਕੇਸਰੀ ਤੇ ਲੱਕੀ ਸ਼ਰਮਾ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8