ਪੰਜਾਬ ਦੀ ਇਹ ਮੁੱਖ ਸੜਕ ਮੁਕੰਮਲ ਜਾਮ! ਰੋਕੀ ਗਈ ਆਵਾਜਾਈ

Sunday, Apr 06, 2025 - 01:51 PM (IST)

ਪੰਜਾਬ ਦੀ ਇਹ ਮੁੱਖ ਸੜਕ ਮੁਕੰਮਲ ਜਾਮ! ਰੋਕੀ ਗਈ ਆਵਾਜਾਈ

ਤਪਾ ਮੰਡੀ (ਸ਼ਾਮ,ਗਰਗ)- ਸਬ-ਡਵੀਜ਼ਨਲ ਹਸਪਤਾਲ ਤਪਾ ‘ਚ ਦਰਜਾ ਚਾਰ ਮੁਲਾਜ਼ਮ ਵੱਲੋਂ ਇਲਾਜ ਦੌਰਾਨ ਔਰਤ ਦੇ ਗਲਤ ਇੰਜੈਕਸ਼ਨ ਲਾਉਣ 'ਤੇ ਮੌਤ ਹੋ ਗਈ। ਇਸ 'ਤੇ ਗੁੱਸੇ ‘ਚ ਆਏ ਪਰਿਵਾਰਿਕ ਮੈਂਬਰਾਂ ਨੇ ਹੰਗਾਮਾ ਖੜ੍ਹਾ ਕਰਕੇ ਹਸਪਤਾਲ ਦੇ ਬਾਹਰ (ਤਪਾ-ਢਿਲਵਾਂ) ਰੋਡ ‘ਤੇ ਧਰਨਾ ਲਾ ਕੇ ਹਸਪਤਾਲ ਦੇ ਘਟੀਆ ਪ੍ਰਬੰਧਾਂ ਖ਼ਿਲਾਫ਼ ਨਾਅਰੇਬਾਜ਼ੀ।

ਇਹ ਖ਼ਬਰ ਵੀ ਪੜ੍ਹੋ - Punjab: ਨਿੱਕੇ ਭਰਾ ਨੂੰ ਕੁਲਚੇ ਲੈਣ ਭੇਜ ਵੱਡੇ ਨੇ ਕੁੜੀ ਨੂੰ ਕੀਤਾ Message ਤੇ ਫ਼ਿਰ... ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਇਸ ਸਬੰਧੀ ਮ੍ਰਿਤਕ ਔਰਤ ਜੀਤੋ ਦੇਵੀ (55) ਪਤਨੀ ਮਹਿੰਦਰ ਸਿੰਘ ਵਾਸੀ ਭਗਤਪੁਰਾ ਮੋੜ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਖੱਬੇ ਗੋਡੇ ਵਿਚ ਦਰਦ ਰਹਿੰਦਾ ਸੀ, ਜਿਸ ਦਾ ਸਬੰਧਤ ਡਾਕਟਰ ਵੱਲੋਂ ਆਪਰੇਸ਼ਨ ਕੀਤਾ ਗਿਆ। ਇਸ ਤੋਂ ਬਾਅਦ ਉਹ ਆਪਣੀ ਮਾਤਾ ਦੇ ਕੋਲ ਬੈਠਾ ਗੱਲਾਂ ਕਰ ਰਿਹਾ ਸੀ ਕਿ ਉਸ ਦੀ ਮਾਤਾ ਦੇ ਇਕ ਦਰਜਾ ਚਾਰ ਕਰਮਚਾਰੀ ਇੰਜੈਕਸ਼ਨ ਲਗਾਉਣ ਲਈ ਆਇਆ। ਉਨ੍ਹਾਂ ਨੇ ਉਸ ਨੂੰ ਟੀਕਾ ਲਗਾਉਣ ਤੋਂ ਰੋਕਿਆ ਅਤੇ ਡਾਕਟਰ ਨੂੰ ਬੁਲਾਉਣ ਲਈ ਕਿਹਾ, ਪ੍ਰੰਤੂ ਫਿਰ ਵੀ ਡਾਕਟਰ ਮੌਕੇ ਤੇ ਨਹੀਂ ਆਇਆ  ਤੇ ਉਕਤ ਦਰਜਾ ਚਾਰ ਕਰਮਚਾਰੀ ਨੇ ਇੰਜੈਕਸ਼ਨ ਲਗਾ ਦਿੱਤਾ। ਉਪਰੰਤ ਉਸ ਦੀ ਮਾਤਾ ਦੀ ਮੌਤ ਹੋ ਗਈ।

ਮਰੀਜ਼ ਦੀ ਮੌਤ ਦਾ ਪਤਾ ਚੱਲਦੇ ਹੀ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਅਤੇ ਸਕੇ ਸਬੰਧੀ ਵੱਡੀ ਗਿਣਤੀ ’ਚ ਇਕੱਠੇ ਹੋ ਗਏ, ਜਿਨ੍ਹਾਂ ਸਿਵਲ ਹਸਪਤਾਲ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਪਾ ਢਿਲਵਾਂ ਮੁੱਖ ਸੜਕ 'ਤੇ ਧਰਨਾ ਲਗਾ ਦਿੱਤਾ। ਇਸ ਮੌਕੇ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਦਰਜਾ ਚਾਰ ਕਰਮਚਾਰੀ 'ਤੇ ਗਲਤ ਇੰਜੈਕਸ਼ਨ ਲਾਉਣ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਆਖਿਆ ਕਿ ਜਿੰਨਾਂ ਸਮਾਂ ਸਬੰਧਤ ਡਾਕਟਰ ਤੇ ਸਫਾਈ ਕਰਮਚਾਰੀ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਵੱਲੋਂ ਧਰਨਾ ਕਿਸੇ ਵੀ ਕੀਮਤ ਤੇ ਚੁੱਕਿਆ ਨਹੀਂ ਜਾਵੇਗਾ। ਅੱਜ ਸਵੇਰ ਸਮੇਂ ਵੀ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਢਿਲਵਾਂ ਰੋਡ ਨੂੰ ਮੁੜ ਜਾਮ ਕਰਕੇ ਮੰਗ ਕਰ ਰਹੇ ਸੀ ਕਿ ਦਰਜਾ ਚਾਰ ਮੁਲਾਜ਼ਮ ਅਤੇ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।

ਸਿਵਲ ਹਸਪਤਾਲ ਤਪਾ ਦੇ ਬਾਹਰ ਲੱਗੇ ਧਰਨੇ ਦਾ ਪਤਾ ਲੱਗਦਾ ਹੀ ਮਹਾਂਕਾਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਮੌਕੇ ਤੇ ਪੁੱਜੇ, ਜਿਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕਰ ਰਹੇ ਸੀ। ਉੱਧਰ ਘਟਨਾ ਦਾ ਪਤਾ ਲੱਗਦੇ ਹੀ ਐਡੀਸ਼ਨਲ ਥਾਣਾ ਮੁਖੀ ਸਬ-ਇੰਸਪੈਕਟਰ ਰੇਨੂੰ ਪਰੋਚਾ, ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਬਲਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਜਦ ਸਬੰਧਿਤ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮੌਤ ਟੀਕਾ ਲੱਗਣ ਨਾਲ ਨਹੀਂ ਸਗੋਂ ਅਟੈਕ ਨਾਲ ਹੋਈ ਹੈ। ਬਾਕੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਉਪਰੰਤ ਪਤਾ ਲੱਗੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...

ਇਸ ਪੁੱਜੇ ਡੀ.ਐੱਸ.ਪੀ ਤਪਾ ਗੁਰਬਿੰਦਰ ਸਿੰਘ, ਇੰਚਾਰਜ ਥਾਣਾ ਮੁੱਖੀ ਰੇਣੂ ਪਰੋਚਾ,ਚੌਂਕੀ ਇੰਚਾਰਜ ਸਮੇਤ ਪੁਲਸ ਪਾਰਟੀ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮ੍ਰਿਤਕ ਔਰਤ ਦੀ ਲਾਸ਼ ਮੁਰਦਾਘਰ ਬਰਨਾਲਾ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ, ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੁਲਸ ਹਰ ਪਹਿਲੂ ਤੋਂ ਜਾਂਚ ਕਰਨ ‘ਚ ਜੁਟੀ ਹੋਈ ਹੈ ਅਤੇ ਮ੍ਰਿਤਕ ਪਰਿਵਾਰ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਪਰਿਵਾਰਿਕ ਮੈਂਬਰ ਮਾਮਲਾ ਦਰਜ ਕਰਨ ਤੇ ਅੜੇ ਹੋਏ ਸਨ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News