ਅੈਪ੍ਰਲ ਫੂਲ ਦੀ ਬਜਾਏ ‘ਅੈਪ੍ਰਲ ਕੂਲ’ ਮਨਾਇਆ

Tuesday, Apr 02, 2019 - 04:11 AM (IST)

ਅੈਪ੍ਰਲ ਫੂਲ ਦੀ ਬਜਾਏ ‘ਅੈਪ੍ਰਲ ਕੂਲ’ ਮਨਾਇਆ
ਸੰਗਰੂਰ (ਜ਼ਹੂਰ)-ਅਯਾਨ ਇੰਸਟੀਚਿਊਟ ਆਫ ਨਰਸਿੰਗ ਭੋਗੀਵਾਲ ਵਿਖੇ ਬੱਚਿਆਂ ਨੂੰ ਅੈਪ੍ਰਲ ਫੂਲ ਦੀ ਜਗ੍ਹਾ ’ਤੇ ‘ਅੈਪ੍ਰਲ ਕੂਲ’ ਦਾ ਦਿਨ ਮਨਾਉਣ ਦਾ ਸੱਦਾ ਦਿੱਤਾ ਗਿਆ। ਅੈਪ੍ਰਲ ਫੂਲ ਇਕ ਅਜਿਹਾ ਦਿਨ ਹੈ ਇਸ ਦਿਨ ਨੂੰ ਲੋਕ ਇਕ ਦੂਸਰੇ ਨੂੰ ਮੂਰਖ ਬਣਾ ਕੇ ਮਨਾਉਂਦੇ ਹਨ। ਇਹ ਦਿਨ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਅਯਾਨ ਕਾਲਜ ਆਫ ਨਰਸਿੰਗ ਭੋਗੀਵਾਲ ਵਿਖੇ ਚੇਅਰਮੈਨ ਗਾਜ਼ੀ ਸ਼ੇਖ ਦੀ ਅਗਵਾਈ ਹੇਠ ਉਕਤ ਸਾਲ ਅੈਪ੍ਰਲ ਕੂਲ ਦਾ ਦਿਵਸ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਜਸਪ੍ਰੀਤ ਕੌਰ ਬਾਜਵਾ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਪ੍ਰਵੀਨ ਚੌਹਾਨ, ਨਜ਼ਮਾ ਮਲਿਕ, ਮਨਜੋਤ ਕੌਰ, ਲਵਲੀਨ ਕੌਰ, ਗੁਰਪ੍ਰੀਤ ਕੌਰ ਮੁੰਡੀ, ਸੁਖਪ੍ਰੀਤ ਕੌਰ ਬੈਨੀਪਾਲ, ਕੁਲਦੀਪ ਕੌਰ, ਗੁਰਪ੍ਰੀਤ ਕੌਰ ਗਿੱਲ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।

Related News