ਕੇ.ਐਸ ਗਰੁੱਪ ਨੂੰ ਬੈਸਟ ਕੇ. ਐੱਸ ਕੰਬਾਇਨ ਦਾ ਐਵਾਰਡ ਮਿਲਿਆ
Sunday, Mar 24, 2019 - 03:47 AM (IST)

ਸੰਗਰੂਰ (ਜ਼ਹੂਰ)-ਪੰਜਾਬ ਐਗਰੀਕਲਚਰ ਯੂਨੀਵਰਸਟੀ ਵਲੋਂ ਕਿਸਾਨ ਮੇਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚੋਂ ਐਗਰੀਕਲਚਰ ਕੰਪਨੀਆਂ ਵੱਲੋ ਆਪਣੇ ਪ੍ਰਡੱਕਟ ਨੂੰ ਲੈ ਕੇ ਸਟਾਲ ਲਾਏ ਹੋਏ ਸਨ, ਜਿਥੇ ਕਿ ਕਿਸਾਨ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਇਥੇ ਖੇਤੀਬਾਡ਼ੀ ਸੰਦਾਂ ਦੀ ਪ੍ਰਦਰਸ਼ਨੀ ਲਾਈ ਸੀ। ਇਸਦੇ ਚਲਦਿਆਂ ਮਲੇਰਕੋਟਲਾ ਦੀ ਨਾਮੀ ਕੰਪਨੀ ਕੇ.ਐੱਸ ਐਗਰੀਕਲਚਰ ਦੁਆਰਾ ਇਸ ਕਿਸਾਨ ਮੇਲੇ ਵਿਚ ਖੇਤੀ ਮਸ਼ੀਨਰੀ ਦੀ ਪ੍ਰਦਰਸ਼ਨੀ ਲਾਈ ਗਈ, ਜਿਸ ਵਿਚ ਕੇ.ਐਸ 9300 ਸੈਲਫ ਕੰਬਾਇਨ, ਪੈਡੀ ਸਟਰਾ ਚੋਪਰ, ਹੈਪੀ ਸੀਡਰ, ਪ੍ਰਾਲੀ ਦੀਆਂ ਗੱਠਾਂ ਬੰਨਣ ਵਾਲਾ ਬੈਲਰ ਅਤੇ ਸੀਡ ਡ੍ਰੀਲ, ਰੋਟ ਸੀਡ ਡ੍ਰੀਲ ਆਦਿ ਮਸ਼ੀਨੀਆਂ ਰੱਖੀਆਂ ਗਈਆਂ ਸਨ। ਜਿਸ ਤੋਂ ਬਆਦ ਕਿਸਾਨਾਂ ਵੱਲੋ ਕੇ.ਐੱਸ ਦੀਆਂ ਨਵੀਆਂ ਮਸ਼ੀਨਾਂ ਨੂੰ ਕਾਫੀ ਸਰਾਹਿਆ। ਜਿਸ ਦੇ ਚਲਦਿਆਂ ਪੰਜਾਬ ਐਗ੍ਰੀਕਲਚਰ ਯੂਨੀਵਰਸਟੀ ਲੁਧਿਆਣਾ ਵਲੋ ਬੈਸਟ ਕੇ. ਐੱਸ ਕੰਬਾਇਨ ਦਾ ਐਵਾਰਡ ਦਿੱਤਾ ਗਿਆ, ਜਿਸਦਾ ਸਰਟੀਫਕੇਟ ਕੇ. ਐੱਸ ਐਗ੍ਰੀਕਲਚਰ ਦੇ ਡਰਾਈਕਟਰ ਜਤਿੰਦਰ ਸਿੰਘ ਨੂੰ ਸੋਂਪਿਆ ਗਿਆ।