ਅਕਾਲੀ ਦਲ ਦੇ ਬੀ. ਸੀ . ਵਿੰਗ ਦੀ ਮੀਟਿੰਗ 11 ਨੂੰ : ਹਰੀ ਸਿੰਘ

Sunday, Mar 10, 2019 - 04:10 AM (IST)

ਅਕਾਲੀ ਦਲ ਦੇ ਬੀ. ਸੀ . ਵਿੰਗ ਦੀ ਮੀਟਿੰਗ 11 ਨੂੰ : ਹਰੀ ਸਿੰਘ
ਸੰਗਰੂਰ (ਜੈਨ)-ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ. ਸੀ. ਵਿੰਗ ਦੀ ਮੀਟਿੰਗ 11 ਮਾਰਚ ਨੂੰ ਸਵੇਰੇ 10 ਵਜੇ ਧੂਰੀ ਦੇ ਵਿਸ਼ਵਕਰਮਾ ਮੰਦਰ ਵਿਖੇ ਕੀਤੀ ਜਾਵੇਗੀ। ਮੀਟਿੰਗ ਨੂੰ ਪਾਰਟੀ ਦੇ ਬੀ. ਸੀ . ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਹੀਰਾ ਸਿੰਘ ਗਾਬਡ਼ੀਆ ਸੰਬੋਧਨ ਕਰਨਗੇ। ਇਹ ਜਾਣਕਾਰੀ ਪਾਰਟੀ ਦੇ ਧੂਰੀ ਤੋਂ ਹਲਕਾ ਇੰਚਾਰਜ ਅਤੇ ਪ੍ਰੀਤ ਕੰਬਾਈਨ ਨਾਭਾ ਦੇ ਐੱਮ. ਡੀ. ਹਰੀ ਸਿੰਘ ਨੇ ਅੱਜ ਧੂਰੀ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਇਕ ਮੀਟਿੰਗ ਤੋਂ ਉਪਰੰਤ ਪੱਤਰਕਾਰਾਂ ਨੂੰ ਦਿੱਤੀ। ®ਹਲਕਾ ਇੰਚਾਰਜ ਹਰੀ ਸਿੰਘ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀ ਤਰੱਕੀ ਵਾਸਤੇ ਕੇਂਦਰ ’ਚ ਮੁਡ਼ ਅਕਾਲੀ-ਭਾਜਪਾ ਗਠਜੋਡ਼ ਵਾਲੀ ਐੱਨ. ਡੀ. ਏ. ਦੀ ਸਰਕਾਰ ਦਾ ਗਠਨ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਹਿਤ ’ਚ ਲਏ ਗਏ ਫੈਸਲਿਆਂ ਕਾਰਨ ਜਿੱਥੇ ਵਿਸ਼ਵ ਭਰ ਅੰਦਰ ਭਾਰਤ ਦੀ ਸਾਖ ’ਚ ਵਾਧਾ ਹੋਇਆ ਹੈ, ਉੱਥੇ ਹੀ ਆਰਥਕ ਅਤੇ ਸਮਾਜਕ ਤੌਰ ’ਤੇ ਵੀ ਦੇਸ਼ ਮਜ਼ਬੂਤ ਹੋਇਆ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਮੀਟਿੰਗ ’ਚ ਵੱਧ-ਚਡ਼੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜੱਥੇ. ਅਜਮੇਰ ਸਿੰਘ ਸਰਕਲ ਪ੍ਰਧਾਨ-1, ਧਰਮਿੰਦਰ ਸਿੰਘ ਕੌਲਸੇਡ਼ੀ ਸਰਕਲ ਪ੍ਰਧਾਨ-2, ਹੰਸ ਰਾਜ ਗਰਗ ਸ਼ਹਿਰੀ ਪ੍ਰਧਾਨ, ਗੋਨਾ ਸਿੰਘ ਜਵੰਧਾ ਨਿੱਜੀ ਸਹਾਇਕ, ਦਰਸ਼ਨ ਸਿੰਘ ਢੱਢੋਗਲ, ਸੁਖਬੀਰ ਸਿੰਘ ਕੌਲਸੇਡ਼ੀ, ਗੁਰਮੁਖ ਸਿੰਘ ਜੱਖਲਾਂ ਅਤੇ ਸਰਬਜੀਤ ਸਿੰਘ ਆਦਿ ਵੀ ਮੌਜੂਦ ਸਨ।

Related News