ਵਿਸ਼ਵਕਰਮਾ ਜਯੰਤੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ

Tuesday, Feb 26, 2019 - 03:50 AM (IST)

ਵਿਸ਼ਵਕਰਮਾ ਜਯੰਤੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ
ਸੰਗਰੂਰ (ਵਿਕਾਸ)-ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਸਮੂਹ ਰਾਮਗਡ਼੍ਹੀਆ ਭਾਈਚਾਰੇ ਵੱਲੋਂ ਭਗਵਾਨ ਸ਼੍ਰੀ ਵਿਸ਼ਵਕਰਮਾ ਜਯੰਤੀ ਬਡ਼ੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ। ਭਗਵਾਨ ਸ਼੍ਰੀ ਵਿਸ਼ਵਕਰਮਾ ਜਯੰਤੀ ਮੌਕੇ ਸ਼ਹਿਰ ’ਚ ਸ਼ੋਭਾ ਯਾਤਰਾ ਵੀ ਸਜਾਈ ਗਈ, ਜਿਸ ਦਾ ਥਾਂ-ਥਾਂ ’ਤੇ ਲੋਕਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਬਲਵੰਤ ਰਾਏ ਧੀਮਾਨ ਤੇ ਮਾਤਾ ਰਾਮ ਧੀਮਾਨ ਵੱਲੋਂ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਸਮਾਗਮ ਦੌਰਾਨ ਹਰੀ ਸਿੰਘ, ਅਮਰਜੀਤ ਸਿੰਘ ਲੋਟੇ, ਗਿਆਨੀ ਅਮਰ ਸਿੰਘ, ਇੰਦਰਜੀਤ ਸਿੰਘ ਮੂੰਡੇ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।ਇਸ ਮੌਕੇ ਗੁਰਵਿੰਦਰ ਸਿੰਘ ਸੱਗੂ ਪ੍ਰਧਾਨ ਵਿਸ਼ਵਕਰਮਾ ਮੰਦਰ ਕਮੇਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸੁਖਪਾਲ ਧੀਮਾਨ, ਸਤਵੰਤ ਸਿੰਘ ਖਰੇ, ਮਹਿੰਦਰ ਸਿੰਘ ਮੁੰਦਡ਼, ਰਾਜਿੰਦਰ ਸਿੰਘ ਪਨੇਸਰ, ਹੈਪੀ ਨੂਰਪੁਰੀਆ, ਬਲਵਿੰਦਰ ਸਿੰਘ , ਗੁਰਵਿੰਦਰ ਸਿੰਘ ਮੁੰਦਡ਼, ਵਰਿੰਦਰ ਸਿੰਘ ਸੱਗੂ, ਗੁਰਚਰਨ ਸਿੰਘ ਮਣਕੂ, ਗੁਰਚਰਨ ਸਿੰਘ ਪਨੇਸਰ ਤੋਂ ਇਲਾਵਾ ਭਾਰੀ ਗਿਣਤੀ ’ਚ ਸੰਗਤ ਮੌਜੂਦ ਸੀ।

Related News