ਭਗਤ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ

02/20/2019 3:32:27 AM

ਸੰਗਰੂਰ (ਵਿਵੇਕ ਸਿੰਧਵਾਨੀ)-ਇੰਡੀਅਨ ਨੈਸ਼ਨਲ ਕਾਂਗਰਸ ਜ਼ਿਲਾ ਸੰਗਰੂਰ ਵੱਲੋਂ ਭਗਤ ਰਵਿਦਾਸ ਜੀ ਦਾ ਜਨਮ ਦਿਨ ਪਰੂਲ ਪੈਲੇਸ ’ਚ ਐੱਸ. ਸੀ. ਡਿਪਾਰਟਮੈਂਟ ਦੇ ਜ਼ਿਲਾ ਚੇਅਰਮੈਨ ਗੁਰਲਾਲ ਸਿੰਘ ਦੀ ਅਗਵਾਈ ’ਚ ਮਨਾਇਆ ਗਿਆ। ਇਸ ਮੌਕੇ ਰਾਜਿੰਦਰ ਕੌਰ ਭੱਠਲ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਸ਼੍ਰੀਮਤੀ ਭੱਠਲ ਨੇ ਸੰਬੋਧਨ ਕਰਦਿਆਂ ਹਾਲ ਹੀ ’ਚ ਪਾਕਿਸਤਾਨ ਵੱਲੋਂ ਭਾਰਤੀ ਪੈਰਾ ਮਿਲਟਰੀ ਫੋਰਸ ’ਤੇ ਕੀਤੇ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇਸ਼ ਵਿਰੋਧੀ ਦੱਸਿਆ। ਗੁਰਲਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਐੱਸ. ਸੀ. ਭਾਈਚਾਰੇ ਵੱਲੋਂ ਕਾਂਗਰਸ ਪਾਰਟੀ ਲਈ ਆਜ਼ਾਦੀ ’ਚ ਹੁਣ ਤੱਕ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਆਜ਼ਾਦੀ ਦੇ 75 ਸਾਲ ਬਾਅਦ ਪਾਰਟੀ ਨੇ ਐੱਸ. ਸੀ. ਸਮਾਜ ਨੂੰ ਪਾਰਟੀ ’ਚ ਬਣਦਾ ਮਾਣ-ਸਨਮਾਨ ਨਹੀਂ ਮਿਲ ਸਕਿਆ। ਉਨ੍ਹਾਂ ਨੇ ਪਾਰਟੀ ਦੇ ਉੱਚ ਪ੍ਰਬੰਧਕਾਂ ਦੀ ਹਾਜ਼ਰੀ ’ਚ ਐੱਸ.ਸੀ. ਸਮਾਜ ਦੇ ਵਰਕਰਾਂ ਨੂੰ ਪਾਰਟੀ ਸਰਕਾਰੀ ਪ੍ਰਤੀਨਿਧੀਆਂ ਅਤੇ ਚੇਅਰਮੈਨੀਆਂ ’ਚ ਬਣਦਾ ਸਨਮਾਨ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਾਂਗਰਸ ਐੱਸ.ਸੀ. ਦੇ ਕੋ-ਚੇਅਰਮੈਨ ਜੰਗ ਬਹਾਦਰ ਸਿੰਘ, ਪਰਮਿੰਦਰ ਸਿੰਘ, ਹੰਸ ਰਾਜ, ਜਸਵੰਤ ਸਿੰਘ, ਚਮਕੌਰ ਸਿੰਘ, ਜਗਮਿੰਦਰ ਸਿੰਘ, ਸਾਬਕਾ ਐੱਮ. ਸੀ. ਹਾਕਮ ਸਿੰਘ, ਜੀਤੀ ਚੌਹਾਨ, ਕਰਮਜੀਤ ਕੌਰ, ਲਵਲੀ, ਆਸ਼ੂ, ਪਰਮਜੀਤ ਸਿੰਘ, ਜਗਜੀਤ ਸਰੋਏ, ਰਿੰਪੀ ਸਰਪੰਚ ਲਹਿਲ ਕਲਾਂ, ਗੁਰਜੰਟ ਲੱਡਾ, ਸਤਪਾਲ ਐੱਮ. ਸੀ., ਨਿਰਮਲ ਸਿੰਘ, ਹਰਕਿਰਨ ਕੌਰ, ਨਾਥਾ ਸਿੰਘ, ਮਹੇਸ਼ ਕੁਮਾਰ, ਨੀਟੂ ਸ਼ਰਮਾ ਆਦਿ ਹਾਜ਼ਰ ਸਨ।

Related News