ਯੂਥ ਹਰ ਪਾਰਟੀ ਦੀ ਰੀਡ਼੍ਹ ਦੀ ਹੱਡੀ ਹੁੰਦੀ ਹੈ : ਢੀਂਡਸਾ

Tuesday, Feb 12, 2019 - 04:23 AM (IST)

ਯੂਥ ਹਰ ਪਾਰਟੀ ਦੀ ਰੀਡ਼੍ਹ ਦੀ ਹੱਡੀ ਹੁੰਦੀ ਹੈ : ਢੀਂਡਸਾ
ਸੰਗਰੂਰ (ਬੇਦੀ)-ਯੂਥ ਹਰ ਪਾਰਟੀ ਦੀ ਰੀਡ਼੍ਹ ਦੀ ਹੱਡੀ ਹੁੰਦੀ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਸ. ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਨੇ ਸੀਨੀਅਰ ਯੂਥ ਅਕਾਲੀ ਨੇਤਾ ਅੱਛਰੂ ਗੋਇਲ ਦੇ ਦਫਤਰ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ਲਈ ਯੂਥ ਅਹਿਮ ਰੋਲ ਅਦਾ ਕਰੇਗਾ । ਇਸ ਮੌਕੇ ਸ.ਪਰਮਿੰਦਰ ਸਿੰਘ ਢੀਂਡਸਾ ਨੇ ਅੱਛਰੂ ਗੋਇਲ ਨੂੰ ਕਿਹਾ ਕੀ ਉਹ ਯੂਥ ’ਚ ਹੋਰ ਮਿਹਨਤ ਅਤੇ ਉਤਸ਼ਾਹ ਨਾਲ ਪਾਰਟੀ ’ਚ ਕੰਮ ਕਰਨ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸ. ਪ੍ਰਿਤਪਾਲ ਸਿੰਘ ਹਾਂਡਾ, ਕਿਰਨਾ ਗੋਇਲ, ਵਰਿੰਦਰਪਾਲ ਸਿੰਘ ਟੀਟੂ, ਸੰਜੇ ਜਿੰਦਲ, ਅਸ਼ੋਕ ਕੁਮਾਰ, ਬਿੰਦਰ ਸਿੰਘ ਖੁਰਮੀ, ਹਰਜੋਤ ਸਿੰਘ ਆਦਿ ਮੌਜੂਦ ਸਨ।

Related News