ਸਡ਼ਕ ਸੁਰੱਖਿਆ ਸਪਤਾਹ ਦੀ ਸ਼ੁਰੂਆਤ

Thursday, Feb 07, 2019 - 04:30 AM (IST)

ਸਡ਼ਕ ਸੁਰੱਖਿਆ ਸਪਤਾਹ ਦੀ ਸ਼ੁਰੂਆਤ
ਸੰਗਰੂਰ (ਜੈਨ, ਸ਼ਰਮਾ)-ਲੋਕਾਂ ਦਾ ਸਡ਼ਕ ’ਤੇ ਸਫਰ ਸੁਰੱਖਿਅਤ ਬਣਾਉਣ ਦੇ ਮੰਤਵ ਨਾਲ ਟ੍ਰੈਫਿਕ ਪੁਲਸ ਵੱਲੋਂ 30ਵੇਂ ਸਡ਼ਕ ਸੁਰੱਖਿਆ ਸਪਤਾਹ ਦੀ ਸ਼ੁਰੂਆਤ ਕੀਤੀ ਗਈ। ਜ਼ਿਲਾ ਪੁਲਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੇ ਗਏ ਇਸ ਸਡ਼ਕ ਸੁਰੱਖਿਆ ਸਪਤਾਹ ਦਾ ਸ਼ੁਭਾਰੰਭ ਡੀ. ਐੱਸ. ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਚ.ਓ. ਸਿਟੀ ਧੂਰੀ ਮੇਜਰ ਸਿੰਘ, ਟ੍ਰੈਫਿਕ ਇੰਚਾਰਜ ਅਸ਼ੋਕ ਕੁਮਾਰ ਅਤੇ ਪੀ. ਸੀ. ਆਰ. ਇੰਚਾਰਜ ਗੁਰਮੁੱਖ ਸਿੰਘ ਲੱਡੀ ਵੀ ਮੌਜੂਦ ਸਨ। ®ਇਸ ਮੌਕੇ ਡੀ.ਐੱਸ.ਪੀ. ਅਕਾਸ਼ਦੀਪ ਸਿੰਘ ਔਲਖ ਨੇ ਕਿਹਾ ਕਿ ਜ਼ਿਆਦਾਤਰ ਸਡ਼ਕ ਹਾਦਸੇ ਮਨੁੱਖੀ ਗਲਤੀਆਂ ਕਾਰਨ ਹੁੰਦੇ ਹਨ ਅਤੇ ਜੇਕਰ ਥੋਡ਼੍ਹੀ ਜਿਹੀ ਸਾਵਧਾਨੀ ਵਰਤਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਾਫੀ ਹੱਦ ਤਕ ਇਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ, ਆਪਣੇ ਵਾਹਨ ’ਚ ਫਰਸਟ ਐਡ ਕਿੱਟ ਰੱਖਣ ਅਤੇ ਟ੍ਰੈਫਿਕ ਇਸ਼ਾਰਿਆਂ ਨੂੰ ਸਮਝ ਕੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਮਾਪਿਆਂ ਨੂੰ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਾਨ ਨਾ ਚਲਾਉਣ ਦੇਣ ਦੀ ਸਲਾਹ ਵੀ ਦਿੱਤੀ। ®ਇਸ ਸਮੇਂ ਥਾਣਾ ਮੁਖੀ ਮੇਜਰ ਸਿੰਘ ਨੇ ਵੀ ਸਕੂਲ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਹਫਤੇ ਦੇ ਇਕ ਦਿਨ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ । ਇਸ ਮੌਕੇ ਟ੍ਰੈਫਿਕ ਇੰਚਾਰਜ ਅਸ਼ੋਕ ਕੁਮਾਰ ਅਤੇ ਪੀ.ਸੀ.ਆਰ. ਇੰਚਾਰਜ ਗੁਰਮੁੱਖ ਸਿੰਘ ਨੇ ਵੀ ਲੋਕਾਂ ਨੂੰ ਬਾਜ਼ਾਰ ਅੰਦਰ ਗੱਡੀਆਂ ਨੂੰ ਸਹੀ ਢੰਗ ਨਾਲ ਪਾਰਕ ਕਰਨ ਅਤੇ ਨਿਰਧਾਰਤ ਕੀਤੇ ਹੋਏ ਪਾਰਕਿੰਗ ਸਥਾਨ ’ਚ ਹੀ ਗੱਡੀ ਖਡ਼੍ਹੀ ਕਰਨ ਦੀ ਸਲਾਹ ਦਿੱਤੀ।

Related News