ਮਨੁੱਖ ਨੂੰ ਕਦੇ ਵੀ ਮਨ ’ਚ ਲਾਲਚ ਲੈ ਕੇ ਪ੍ਰਭੂ ਦੀ ਭਗਤੀ ਨਹੀਂ ਕਰਨੀ ਚਾਹੀਦੀ : ਸ਼ਾਸਤਰੀ

Tuesday, Feb 05, 2019 - 04:54 AM (IST)

ਮਨੁੱਖ ਨੂੰ ਕਦੇ ਵੀ ਮਨ ’ਚ ਲਾਲਚ ਲੈ ਕੇ ਪ੍ਰਭੂ ਦੀ ਭਗਤੀ ਨਹੀਂ ਕਰਨੀ ਚਾਹੀਦੀ : ਸ਼ਾਸਤਰੀ
ਸੰਗਰੂਰ (ਸ਼ਾਮ)- ਅਨਾਜ ਮੰਡੀ ’ਚ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀਮਦ ਭਾਗਵਤ ਸਪਤਾਹ ਦੇ ਭੋਗ ਪਾਏ ਗਏ। ਇਸ ਤੋਂ ਪਹਿਲਾਂ ਵ੍ਰਿੰਦਾਵਨ ਤੋਂ ਆਏ ਸ਼ਾਸਤਰੀ ਪ੍ਰੇਮ ਅਗਾਧਾ ਸ਼ਰਨ ਜੀ ਨੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਮੰਡੀ ਦੀ ਸੁਖ-ਸ਼ਾਂਤੀ ਲਈ ਪੂਰਨ ਆਹੂਤੀ ਪਾਈ। ਇਸ ਮੌਕੇ ਸ਼ਾਸਤਰੀ ਜੀ ਨੇ ਆਪਣੇ ਪ੍ਰਵਚਨ ’ਚ ਕਿਹਾ ਕਿ ਪ੍ਰਾਣ ਜਾਏ ਪਰ ਬਚਨ ਨਾ ਜਾਏ, ਇਸ ਬਚਨ ’ਤੇ ਚੱਲਦੇ ਹੋਏ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ 14 ਸਾਲ ਦੇ ਬਨਵਾਸ ਨੂੰ ਹੱਸਦੇ-ਹੱਸਦੇ ਸਵੀਕਾਰ ਕਰ ਲਿਆ ਸੀ, ਜਿਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਪ੍ਰਵਚਨਾਂ ਤੋਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਕਦੇ ਵੀ ਮਨ ’ਚ ਲਾਲਚ ਲੈ ਕੇ ਪ੍ਰਭੂ ਦੀ ਭਗਤੀ ਨਹੀਂ ਕਰਨੀ ਚਾਹੀਦੀ, ਜਿਹਡ਼ਾ ਮਨੁੱਖ ਮਨ ’ਚ ਮੋਹ ਮਾਇਆ ਲਈ ਪ੍ਰਭੂ ਦੀ ਭਗਤੀ ਕਰਦਾ ਹੈ ਤਾਂ ਪ੍ਰਭੂ ਉਸ ਵਿਅਕਤੀ ਤੋਂ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਮਦਨ ਲਾਲ ਘੁਡ਼ੈਲਾ ਦੇ ਸਮੂਹ ਪਰਿਵਾਰ ਨੇ ਪੂਜਾ ਅਰਚਨਾ ਕਰਵਾਈ। ਸੰਗਤਾਂ ਲਈ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਪੰਡਤ ਬਾਲਕ੍ਰਿਸ਼ਨ ਸ਼ਰਮਾ, ਪੰਡਤ ਤਪਨ ਸ਼ਰਮਾ, ਪੰਡਤ ਪ੍ਰਵੀਨ ਸ਼ਰਮਾ, ਆਡ਼੍ਹਤੀਆ ਐਸੋ. ਦੇ ਪ੍ਰਧਾਨ ਸ਼ੰਟੂ ਮੌਡ਼, ਰੋਹਤਾਸ ਮਿੱਤਲ, ਅਨਿਲ ਕੁਮਾਰ ਭੈਣੀ, ਅਸ਼ੋਕ ਮਿੱਤਲ, ਰਾਜਿੰਦਰ ਕੁਮਾਰ ਭੂਟੋ, ਪੰਡਤ ਕੇਵਲ ਕ੍ਰਿਸ਼ਨ ਸ਼ਰਮਾ, ਵਿਜੈ ਮੋਡ਼, ਤਰਸੇਮ ਮਹਿਤਾ, ਵਿਜੈ ਢਿੱਲਵਾਂ, ਅੰਮ੍ਰਿਤ ਪਾਲ ਢਿੱਲਵਾਂ, ਸੱਤ ਪਾਲ ਮੋਡ਼, ਮਨੋਜ ਕੁਮਾਰ ਚੌਧਰੀ, ਜਵਾਹਰ ਲਾਲ ਕਾਂਸਲ, ਦਰਸ਼ਨ ਲਾਲ ਮੋਡ਼, ਬਸੰਤ ਲਾਲ ਭੋਲਾ, ਚਰਨ ਦਾਸ ਮੋਡ਼, ਹੇਮ ਰਾਜ ਸ਼ੰਟੀ ਮੋਡ਼, ਪਵਨ ਕੁਮਾਰ ਢਿੱਲਵਾਂ, ਪਵਨ ਕੁਮਾਰ ਭੂਤ, ਰਾਜ ਕੁਮਾਰ ਪੂਹਲੀ ਆਦਿ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।

Related News