ਜਿਸ ਨਾਲ ਹੋਣਾ ਸੀ ਵਿਆਹ, ਉਸੇ ਨੇ ਮੰਗੇਤਰ ਦੀਆਂ ਤੁੜਵਾਈਆਂ ਲੱਤਾਂ ਤੇ ਬਾਂਹਾਂ (ਵੀਡੀਓ)
Tuesday, Jan 07, 2020 - 10:29 AM (IST)
ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਇਕ ਨੌਜਵਾਨ ਨੂੰ ਆਪਣੀ ਮੰਗੇਤਰ ਦੇ ਸੂਟ ਦਾ ਨਾਪ ਲੈਣਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਹਸਪਤਾਲ ਵਿਚ ਭਰਤੀ ਹੋਣਾ ਪੈ ਗਿਆ। ਦਰਅਸਲ ਸੁਖਚੈਨ ਸਿੰਘ ਨਾਂ ਦੇ ਨੌਜਵਾਨ ਦਾ 18 ਜਨਵਰੀ ਨੂੰ ਵਿਆਹ ਸੀ। ਪੀੜਤ ਮੁਤਾਬਕ ਉਸ ਨੂੰ ਉਸ ਦੀ ਮੰਗੇਤਰ ਨੇ ਫੋਨ ਕਰਕੇ ਸੂਟ ਦਾ ਨਾਪ ਲਿਜਾਣ ਲਈ ਕਿਹਾ ਸੀ, ਜਿਸ ਤੋਂ ਬਾਅਦ ਉਹ ਨਾਪ ਲੈਣ ਲਈ ਚਲਾ ਗਿਆ ਅਤੇ ਵਾਪਸ ਪਰਤਦੇ ਸਮੇਂ ਰਸਤੇ ਵਿਚ ਆਲਟੋ ਕਾਰ 'ਚ ਸਵਾਰ 5 ਅਣਪਛਾਤਿਆਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ 'ਚ ਉਸ ਦੀਆਂ ਦੋਹੇਂ ਲੱਤਾਂ ਤੇ ਇਕ ਬਾਂਹ ਟੁੱਟ ਗਈ।
ਪੀੜਤ ਤੇ ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਸੁਖਚੈਨ ਦੀ ਕੁੱਟਮਾਰ ਉਸ ਦੀ ਮੰਗੇਤਰ ਨੇ ਆਪਣੀ ਮਾਸੀ ਨਾਲ ਮਿਲ ਕੇ ਕਰਵਾਈ ਹੈ। ਪੁਲਸ ਦਾ ਕਹਿਣਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਕੁੜੀ ਦੀ ਮਾਸੀ ਤੇ ਇਕ ਹੋਰ ਰਾਜੂ ਨਾਂਅ ਦੇ ਸ਼ਖਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ।