ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਮੌਤ ਨੂੰ ਲਾਇਆ ਗਲੇ

Thursday, Aug 22, 2019 - 10:39 AM (IST)

ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਮੌਤ ਨੂੰ ਲਾਇਆ ਗਲੇ

ਸੰਗਰੂਰ (ਵੈੱਬ ਡੈਸਕ) : ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਖਿਲਾਫ ਕੇਸ ਦਰਜ ਕਰ ਲਿਆ ਹੈ।

ਖਡਿਆਲ ਨਿਵਾਸੀ ਸੁਖਦੇਵ ਸਿੰਘ ਨੇ ਪੁਲਸ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਬੇਟਾ ਅਵਤਾਰ ਸਿੰਘ ਉਰਫ ਕਾਲਾ (29) ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦਾ ਵਿਆਹ 11 ਸਾਲ ਪਹਿਲਾਂ ਲਹਿਲਖੁਰਦ ਨਿਵਾਸੀ ਵੀਰਪਾਲ ਕੌਰ ਨਾਲ ਹੋਇਆ ਸੀ, ਜਿਸ ਦੇ 2 ਬੇਟੇ ਹਨ। ਅਵਤਾਰ ਸਿੰਘ ਉਨ੍ਹਾਂ ਤੋਂ ਵੱਖ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਸੀ। ਵੀਰਪਾਲ ਕੌਰ ਦੇ ਪਿੰਡ ਦੇ ਹੀ ਕਰਮ ਸਿੰਘ ਨਾਲ ਨਾਜਾਇਜ਼ ਸਬੰਧ ਸਨ। 2 ਮਹੀਨੇ ਪਹਿਲਾਂ ਕਰਮ ਸਿੰਘ, ਵੀਰਪਾਲ ਕੌਰ ਨੂੰ ਭਜਾ ਕੇ ਲਿਆ ਗਿਆ ਸੀ। ਬਾਅਦ ਵਿਚ ਪੰਚਾਇਤੀ ਤੌਰ 'ਤੇ ਫੈਸਲਾ ਹੋਇਆ ਸੀ ਕਿ ਕਰਮ ਸਿੰਘ ਅਤੇ ਵੀਰਪਾਲ ਕੌਰ ਹੁਣ ਕਦੇ ਵੀ ਸਬੰਧ ਨਹੀਂ ਰੱਖਣਗੇ, ਜਿਸ ਕਾਰਨ ਉਹ ਵੀਰਪਾਲ ਕੌਰ ਨੂੰ ਵਾਪਸ ਘਰ ਲੈ ਆਏ ਸਨ। ਇਸ ਦੇ ਬਾਵਜੂਦ ਵੀਰਪਾਲ ਅਤੇ ਕਰਮ ਸਿੰਘ ਦੇ ਸਬੰਧ ਕਾਇਮ ਰਹੇ। ਵੀਰਪਾਲ ਆਪਣੇ ਪਤੀ ਦੀ ਗੈਰ-ਹਾਜ਼ਰੀ ਵਿਚ ਕਰਮ ਸਿੰਘ ਨੂੰ ਘਰ ਸੱਦ ਲੈਂਦੀ ਸੀ, ਦੋਵੇਂ ਆਪਣੀਆਂ ਹਰਕਤਾਂ ਨੂੰ ਬਾਜ਼ ਨਹੀਂ ਆਏ, ਜਿਸ ਕਾਰਨ ਅਵਤਾਰ ਸਿੰਘ ਨੇ ਪਰੇਸ਼ਾਨ ਹੋ ਕੇ ਮੰਗਲਵਾਰ ਸਵੇਰੇ ਸਾਢੇ 5 ਵਜੇ ਪੱਖੇ ਨਾਲ ਲਟਕ ਕੇ ਫਾਹ ਲੈ ਲਿਆ।


author

cherry

Content Editor

Related News