ਸੰਗਰੂਰ: 150 ਫੁੱਟ ਡੂੰਘੇ ਬੌਰਵੈੱਲ ''ਚ ਡਿੱਗਾ 2 ਸਾਲਾ ਮਾਸੂਮ
Thursday, Jun 06, 2019 - 07:19 PM (IST)

ਸੰਗਰੂਰ(ਕੋਹਲੀ)— ਸੰਗਰੂਰ ਦੇ ਭਗਵਾਨ ਪੁਰਾ ਪਿੰਡ 'ਚ ਇਕ 2 ਸਾਲਾ ਮਾਸੂਮ ਦੇ 150 ਫੁੱਟ ਡੂੰਘੇ ਬੌਰਵੈੱਲ 'ਚ ਡਿੱਗਣ ਦੀ ਸੂਚਨਾ ਮਿਲੀ ਹੈ। ਬੱਚੇ ਨੂੰ ਬਚਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਦੇ ਲੋਕ ਤੇ ਪ੍ਰਸ਼ਾਸਨ ਟ੍ਰੈਕਟਰ ਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ 'ਚ ਲੱਗਿਆ ਹੋਇਆ ਹੈ।