ਸੱਪਾਂ ਦੇ ਜੋੜੇ ਨੂੰ ਮਾਰ ਕੇ ਪਰਿਵਾਰ ਨੇ ਲਿਆ ਧੀਆਂ ਦੀ ਮੌਤ ਦਾ ਬਦਲਾ

Saturday, Sep 28, 2019 - 02:48 PM (IST)

ਸੱਪਾਂ ਦੇ ਜੋੜੇ ਨੂੰ ਮਾਰ ਕੇ ਪਰਿਵਾਰ ਨੇ ਲਿਆ ਧੀਆਂ ਦੀ ਮੌਤ ਦਾ ਬਦਲਾ

ਦਿੜ੍ਹਬਾ ਮੰਡੀ(ਸਰਾਓ) : ਬੀਤੀ 21 ਸਤਬੰਰ ਨੂੰ ਨਜ਼ਦੀਕੀ ਪਿੰਡ ਜਨਾਲ ਵਿਖੇ 2 ਸਕੀਆਂ ਭੈਣਾਂ ਪ੍ਰਭਜੋਤ ਕੌਰ ਜੋਤੀ ਤੇ ਰਿਪਨਦੀਪ ਕੌਰ ਰਿਪੂ ਦੀ ਮੌਤ ਹੋ ਗਈ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਸ਼ੱਕ ਸੀ ਕਿ ਸੱਪ ਦੇ ਡੱਸਣ ਨਾਲ ਦੋਵਾਂ ਦੀ ਮੌਤ ਹੋਈ ਹੈ। ਫਿਰ ਕੀ ਸੀ ਬੀਤੀ ਰਾਤ ਜਦੋਂ ਫਿਰ ਇਕ ਸੱਪ ਪਰਿਵਾਰ ਦੇ ਮੰਜਿਆਂ ਥੱਲੇ ਆ ਗਿਆ ਤਾਂ ਬੱਚੀਆਂ ਦੇ ਪਿਤਾ ਸਤਿਗੁਰ ਸਿੰਘ ਨੇ ਉਸ ਨੂੰ ਮਾਰ ਦਿੱਤਾ ਤੇ ਪਤਾ ਲੱਗਣ 'ਤੇ ਕੁਝ ਵਿਅਕਤੀ ਇੱਕਠੇ ਹੋ ਗਏ। ਇਕ ਵਿਅਕਤੀ ਨੇ ਸੱਪ ਦੀ ਨਸਲ ਦੇਖ ਕੇ ਕਿਹਾ ਕਿ ਇਹ ਸੱਪ ਇੱਕਲਾ ਨਹੀਂ ਰਹਿੰਦਾ। ਇਸ ਦਾ ਦੂਜਾ ਸਾਥੀ ਵੀ ਜ਼ਰੂਰ ਘਰ ਵਿਚ ਹੀ ਹੈ। ਬੱਸ ਗੱਲਾਂ ਕਰਨ ਦੀ ਹੀ ਦੇਰ ਸੀ ਕਿ ਦੂਜਾ ਸੱਪ ਵੀ ਬਾਹਰ ਆ ਗਿਆ ਤੇ ਉਸ ਨੂੰ ਵੀ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵਾਂ ਕੁੜੀਆਂ ਦੇ ਇੱਕਠੇ ਮਰਨ ਦੀ ਗੱਲ ਸਾਫ ਹੋ ਗਈ।

ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਚਾਰੇ ਪਾਸੇ ਘਾਹ-ਬੂਟੀ ਹੈ, ਜਿਸ ਕਾਰਨ ਇਸ ਪਿੰਡ ਵਿਚ ਸੱਪ ਆਮ ਹੀ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਸਰਕਾਰ ਤੋਂ ਇਸ ਵੱਲ ਧਿਆਨ ਦੇਣ ਦੀ ਗੁਹਾਰ ਲਗਾਈ ਹੈ।


author

cherry

Content Editor

Related News