ਵਿਰਸਾ ਸਾਂਭੀ ਬੈਠੀ ਪੰਡਿਤਾਂ ਦੀ ਹਵੇਲੀ, ਦੇਖ ਹੋ ਜਾਵੋਗੇ ਬਾਗੋ-ਬਾਗ

02/09/2020 12:01:13 PM

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਵਿਚ ਵਿਰਸਾ ਸਾਂਭੀ ਬੈਠੀ ਇਕ ਅਜਿਹੀ ਹਵੇਲੀ ਹੈ, ਜਿਸ ਨੂੰ ਦੇਖ ਕੇ ਹਰ ਇਕ ਦਾ ਦਿਲ ਬਾਗੋ-ਬਾਗ ਹੋ ਜਾਂਦਾ ਹੈ। ਇਸ ਨੂੰ ਪੰਡਿਤਾਂ ਦੀ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਗਰੂਰ ਦੇ ਈਲਵਾਲ ਪਿੰਡ ਦਾ ਰਹਿਣ ਵਾਲਾ ਪ੍ਰੇਮ ਸ਼ਰਮਾ ਨੇ ਆਪਣੇ ਘਰ 'ਚ ਪੁਰਾਤਨ ਵਿਰਸੇ ਨੂੰ ਸਾਂਭ ਕੇ ਰੱਖਿਆ ਹੈ ਤੇ ਇਸ ਨੂੰ ਪੰਡਿਤਾਂ ਦੀ ਹਵੇਲੀ ਦਾ ਨਾਮ ਦਿੱਤਾ ਹੈ।

PunjabKesariਪੰਡਿਤਾਂ ਦੀ ਇਸ ਹਵੇਲੀ 'ਚ ਪੁਰਾਣੇ ਬੱਟੇ, ਪੁਰਾਣੇ ਟੈਲੀਫੋਨ, ਸੁਰਮੇਦਾਨੀਆਂ, ਸੁਰਾਹੀਆਂ, ਪੁਰਾਣੇ ਪੰਪ ਆਦਿ ਸਭ ਕੁਝ ਸਾਂਭਿਆ ਹੋਇਆ ਹੈ। ਪੁਰਾਣੇ ਟੀਵੀ. ਰੇਡੀਓ, ਪਿੱਤਲ ਤੇ ਤਾਂਬੇ ਦੇ ਬਰਤਨ ਆਦਿ ਇੱਥੇ ਬੇਹੱਦ ਹੀ ਖੂਬਸੂਰਤ ਤਰੀਕੇ ਨਾਲ ਸਾਂਭੇ ਹੋਏ ਹਨ।
PunjabKesari
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਤੋਂ ਵੀ ਕੋਈ ਪੁਰਾਣੀ ਚੀਜ਼ ਮਿਲਦੀ ਹੈ ਤਾਂ ਉਹ ਉਸ ਨੂੰ ਪੰਡਿਤਾਂ ਦੀ ਹਵੇਲੀ 'ਚ ਲੈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੁਰਾਣੀਆਂ ਵਸਤਾਂ ਸਾਂਭਣ ਦਾ ਸ਼ੌਕ ਹੈ। ਉਹ ਬੀਤੇ 10 ਸਾਲਾਂ ਤੋਂ ਉਹ ਅਜਿਹੀਆਂ ਪੁਰਾਣੀਆਂ, ਵਿਰਸੇ ਨਾਲ ਜੁੜੀਆਂ ਵਸਤਾਂ ਇਕੱਠੀਆਂ ਕਰ ਰਹੇ ਹਨ।

PunjabKesari


Baljeet Kaur

Content Editor

Related News