ਨੌਜਵਾਨ ਪੀੜ੍ਹੀ ਲਈ ਮਿਸਾਲ ਬਣੀ ਸੰਗਰੂਰ ਦੀ ਧੀ, ਬੱਚਿਆਂ ਨੂੰ ਦਿੰਦੀ ਹੈ ਮੁਫਤ ਸਿੱਖਿਆ

Monday, Oct 14, 2019 - 05:16 PM (IST)

ਨੌਜਵਾਨ ਪੀੜ੍ਹੀ ਲਈ ਮਿਸਾਲ ਬਣੀ ਸੰਗਰੂਰ ਦੀ ਧੀ, ਬੱਚਿਆਂ ਨੂੰ ਦਿੰਦੀ ਹੈ ਮੁਫਤ ਸਿੱਖਿਆ

ਸੰਗਰੂਰ (ਰਾਜੇਸ਼ ਕੋਹਲੀ) : ਅੱਜ ਦੀ ਨੌਜਵਾਨ ਪੀੜ੍ਹੀ ਵਿਚ ਕੁੱਝ ਅਜਿਹੇ ਚਿਹਰੇ ਵੀ ਹਨ ਜੋ ਆਪਣੇ ਆਉਣ ਵਾਲੇ ਕੱਲ ਦੀ ਤਸਵੀਰ ਨੂੰ ਸੁੰਦਰ ਬਣਾਉਣ ਵਿਚ ਲੱਗੇ ਹੋਏ ਹਨ। ਉਥੇ ਹੀ ਆਪਣੇ ਚੰਗੇ ਕੰਮਾਂ ਦੀ ਬਦੌਲਤ ਨੌਜਵਾਨ ਪੀੜ੍ਹੀ ਲਈ ਮਿਸਾਲ ਬਣ ਕੇ ਸੰਗਰੂਰ ਜ਼ਿਲੇ ਦੇ ਪਿੰਡ ਚੱਠਾ ਸੇਖਵਾਂ ਦੀ ਰਹਿਣ ਵਾਲੀ ਇੰਦਰਜੀਤ ਕੌਰ ਸਾਹਮਣੇ ਆਈ ਹੈ ਜਿਸ ਦੀ ਉਮਰ ਸਿਰਫ 20 ਸਾਲ  ਹੈ। ਇੰਦਰਜੀਤ ਦੇ ਪਿਤਾ ਸਰਕਾਰੀ ਸਕੂਲ ਵਿਚ ਸਵੀਪਰ ਅਤੇ ਮਾਤਾ ਘਰੇਲੂ ਮਹਿਲਾ ਹੈ। ਪਰਿਵਾਰ ਦੇਖਣ ਨੂੰ ਸਾਧਾਰਨ ਅਤੇ ਗਰੀਬੀ ਨਾਲ ਲਿਪਟਿਆ ਹੋਇਆ ਹੈ ਪਰ ਇੰਦਰਜੀਤ ਦੀ ਸੌਚ ਉਚੀਆਂ ਬੁਲੰਦੀਆਂ ਨੂੰ ਛੂੰਹਣ ਦੀ ਹੈ।

PunjabKesari

ਦਰਅਸਲ ਇੰਦਰਜੀਤ ਨੇ ਆਉਣ ਵਾਲੇ ਕੱਲ ਦੀ ਤਸਵੀਰ ਨੂੰ ਚੰਗਾ ਬਣਾਉਣ ਲਈ ਪਹਿਲ ਕੀਤੀ ਹੈ, ਜਿਸ ਤਹਿਤ ਉਸ ਨੇ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਚੁੱਕਿਆ ਹੈ ਜੋ ਬੱਚੇ ਆਰਥਿਕ ਤੰਗੀ ਦੇ ਚੱਲਦਿਆਂ ਪੜ੍ਹਾਈ ਕਰਨ ਵਿਚ ਅਸਮਰਥ ਹਨ। ਇੰਦਰਜੀਤ ਉਨ੍ਹਾਂ ਬੱਚਿਆਂ ਨੂੰ ਮੁਫਤ ਸਿੱਖਿਆ ਦਿੰਦੀ ਹੈ ਅਤੇ ਖੇਡਾਂ ਲਈ ਵੀ ਪ੍ਰੇਰਿਤ ਕਰਦੀ ਹੈ।

PunjabKesari

ਭਾਵੇਂ ਹੀ ਇੰਦਰਜੀਤ ਨੂੰ ਕੰਮ ਸ਼ੁਰੂ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸਮਾਜ ਨੇ ਵੀ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਕੋਲ ਪੜ੍ਹਨ ਵਾਲੇ ਬੱਚਿਆ ਦੀ ਗਿਣਤੀ 4 ਦਰਜਨ ਤੋਂ ਵੱਧ ਹੋ ਗਈ ਹੈ। ਇੰਦਰਜੀਤ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਦੱਸ ਦੇਈਏ ਕਿ ਪਿੰਡ ਲਈ ਮਿਸਾਲ ਬਣ ਕੇ ਸਾਹਮਣੇ ਆਈ ਇੰਦਰਜੀਤ ਖੁਦ ਕਾਲਜ ਦੀ ਵਿਦਿਆਰਥਣ ਹੈ ਅਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਜ਼ਰੂਰਤਮੰਦ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਲੋੜ ਹੈ ਇੰਦਰਜੀਤ ਦਾ ਉਤਸ਼ਾਹ ਵਧਾਉਣ ਦੀ ਤਾਂ ਜੋ ਇਨ੍ਹਾਂ ਵਾਂਗ ਹੋਰ ਵੀ ਲੋਕ ਵੀ ਅੱਗੇ ਆਉਣ ਅਤੇ ਦੇਸ਼ ਦਾ ਭਵਿੱਖ ਸੰਵਾਰਣ ਵਿਚ ਯੋਗਦਾਨ ਪਾਉਣ।


author

cherry

Content Editor

Related News