ਸਾਢੇ 4 ਗ੍ਰਾਮ ਚਿੱਟਾ, 220 ਨਸ਼ੀਲੀਆਂ ਗੋਲੀਆਂ ਸਣੇ 3 ਗਿ੍ਫਤਾਰ
Tuesday, Jan 28, 2020 - 05:41 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਥਾਣਾ ਅਮਰਗੜ੍ਹ ਦੀ ਪੁਲਸ ਨੇ 3 ਕੇਸਾਂ ’ਚ ਸਾਢੇ 4 ਗ੍ਰਾਮ ਚਿੱਟਾ, 220 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਅਮਰਗੜ੍ਹ ਦੇ ਪੁਲਸ ਅਧਿਕਾਰੀ ਗੁਰਮੁਖ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਸਰਕਾਰੀ ਹਾਈ ਸਕੂਲ ਬਾਗੜੀਆਂ ਮੌਜੂਦ ਸਨ ਤਾਂ ਮੁਖਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਰਾਣਾ ਵਾਸੀ ਅੱਸੋ ਮਾਜਰਾ ਚਿੱਟਾ ਵੇਚਣ ਦਾ ਕੰਮ ਕਰਦਾ ਹੈ। ਜਿਸ ਦੇ ਆਧਾਰ ’ਤੇ ਪੁਲਸ ਨੇ ਰੇਡ ਮਾਰ ਕੇ ਉਕਤ ਵਿਅਕਤੀ ਨੂੰ 3 ਗ੍ਰਾਮ ਚਿੱਟੇ ਸਣੇ ਕਾਬੂ ਕਰ ਲਿਆ।
ਇਸੇ ਤਰ੍ਹਾਂ ਥਾਣਾ ਅਮਰਗੜ੍ਹ ਦੀ ਮਹਿਲਾ ਪੁਲਸ ਅਧਿਕਾਰੀ ਬਲਜਿੰਦਰ ਕੌਰ ਨੂੰ ਵੀ ਮੁਖਬਰ ਨੇ ਸੂਚਨਾ ਦਿੱਤੀ ਕਿ ਰਜਿੰਦਰ ਸਿੰਘ ਉਰਫ ਸਨੀ ਵਾਸੀ ਬਾਗੜੀਆਂ ਚਿੱਟਾ ਵੇਚਣ ਦਾ ਕੰਮ ਕਰਦਾ ਹੈ। ਜਿਸ ਦੇ ਆਧਾਰ ’ਤੇ ਰੇਡ ਮਾਰ ਕੇ ਡੇਢ ਗ੍ਰਾਮ ਚਿੱਟੇ ਸਮੇ ਸਨੀ ਨੂੰ ਕਾਬੂ ਕਰ ਲਿਆ। ਇਕ ਹੋਰ ਮਾਮਲੇ ’ਚ ਥਾਣਾ ਸਿਟੀ-2 ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਜਗਜੀਤ ਸਿੰਘ ਜਦੋਂ ਕੁੱਟੀ ਰੋਡ ਮਾਲੇਰਕੋਟਲਾ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਸ਼ਬਨਮ ਬੇਗਮ ਵਾਸੀ ਮਾਲੇਰਕੋਟਲਾ ਮਦੇਵੀ ਫਾਟਕ ਨੇੜੇ ਨਸ਼ੀਲੀਆਂ ਗੋਲੀਆਂ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਹੀ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਸਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸੇ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਰੇਡ ਮਾਰ ਕੇ 220 ਨਸ਼ੀਲੀਆਂ ਗੋਲੀਆਂ ਸਣੇ ਸ਼ਬਨਮ ਬੇਗਮ ਨੂੰ ਗਿ੍ਫਤਾਰ ਕਰ ਲਿਆ।