ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਦਾ ਕਹਿਰ ਜਾਰੀ , ਅੱਜ 13 ਵਿਅਕਤੀ ਆਏ ਕੋਰੋਨਾ ਪਾਜ਼ੇਟਿਵ

Tuesday, Mar 09, 2021 - 04:38 PM (IST)

ਸੰਗਰੂਰ (ਬੇਦੀ/ਰਿਖੀ ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ ਅੱਜ ਫ਼ਿਰ 13 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ ਅਤੇ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਫ਼ਿਰ ਵੀ ਸਾਰੇ ਲੋਕ  ਕੋਰੋਨਾ ਨੂੰ ਲੈ ਕੇ ਗੰਭੀਰ ਨਹੀਂ ਜਾਪ ਰਹੇ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ  ਜ਼ਿਲ੍ਹੇ ਵਿੱਚ ਬੀਤੇ ਦਿਨ ਲਏ ਗਏ ਟੈਸਟਾਂ ਵਿੱਚੋਂ ਸਿਹਤ ਬਲਾਕ  ਮਾਲੇਰਕੋਟਲਾ ਵਿੱਚ 5, ਅਤੇ ਸਿਹਤ ਬਲਾਕ ਧੂਰੀ ਵਿੱਚ 1,ਭਵਾਨੀਗੜ੍ਹ ’ਚ  2, ਅਮਰਗੜ੍ਹ  ਵਿੱਚ 2, ਅਹਿਮਦਗੜ੍ਹ ਵਿੱਚ 1, ਕੌਹਰੀਆਂ ਵਿੱਚ 1, ਅਤੇ ਸਿਹਤ ਬਲਾਕ ਸੰਗਰੂਰ  ਵਿੱਚ 1 ਕੇਸ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 4731 ਕੇਸ ਹਨ। ਅੱਜ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ।

ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ

ਹੁਣ ਤੱਕ ਜ਼ਿਲ੍ਹੇ ਵਿੱਚ 257357 ਲੋਕਾਂ ਦੇ ਟੈਸਟ ਹੋ ਚੁੱਕੇ, ਜਿਨ੍ਹਾਂ ’ਚੋਂ 252626  ਲੋਕ ਨੈਗੇਟਿਵ ਆਏ ਹਨ ਅਤੇ ਹੁਣ ਤੱਕ ਜਿਨ੍ਹਾਂ ’ਚੋਂ ਕੁੱਲ 4372 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹਨ ਅਤੇ ਜ਼ਿਲ੍ਹੇ ਵਿੱਚ ਅਜੇ ਵੀ ਕੁੱਲ 150 ਕੇਸ ਐਕਟਿਵ ਚੱਲ ਰਹੇ ਹਨ ਅਤੇ ਜ਼ਿਲ੍ਹੇ ਦੇ ਛੇ ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ’ਚ ਹੁਣ ਤੱਕ 209 ਲੋਕ ਜਿੰਦਗੀ ਦੀ ਜੰਗ ਹਾਰ ਚੁੱਕੇ ਹਨ।ਜ਼ਿਕਰਯੋਗ ਹੈ ਕਿ ਭਾਵੇਂ ਜ਼ਿਲ੍ਹੇ ’ਚ ਕੇਸ ਵਧ ਰਹੇ ਹਨ ਪਰ ਲੋਕਾਂ ਤੇ ਇਸਦਾ ਕੋਈ ਖਾਸ ਪ੍ਰਭਾਵ ਵੇਖਣ ਨੂੰ ਹੀਂ ਮਿਲ ਰਿਹਾ ਨਾ ਹੀ ਸੋਸ਼ਲ ਡਿਸਟੈਂਸ ਹੈ ਅਤੇ ਨਾ ਹੀ ਸਾਰੇ ਲੋਕਾਂ ਦੇ ਮੂੰਹ ਤੇ ਮਾਸਕ ਵੇਖਣ ਨੂੰ ਮਿਲ ਰਿਹਾ ਹੈ, ਜ਼ਿਲ੍ਹੇ ਵਿੱਚ ਦਿਨੋਂ-ਦਿਨ ਵਧ ਰਹੇ ਕੇਸਾਂ ਨੂੰ ਲੈ ਕੇ ਲੋਕਾਂ ਵਿੱਚ ਨਾ-ਮਤਰ ਸਾਵਧਾਨੀਆਂ ਦੇਖਣ ਨੂੰ ਮਿਲ ਰਹੀਆਂ ਹਨ। 

ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 4731
ਐਕਟਿਵ ਕੇਸ 150
ਠੀਕ ਹੋਏ 4372
ਮੌਤਾਂ 209


Shyna

Content Editor

Related News