ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਦੀ ਰਫ਼ਤਾਰ ਤੇਜ਼: 13 ਲੋਕਾਂ ਦੀ ਮੌਤ 145 ਪਾਜ਼ੇਟਿਵ

Monday, May 24, 2021 - 05:17 PM (IST)

ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਦੀ ਰਫ਼ਤਾਰ ਤੇਜ਼: 13 ਲੋਕਾਂ ਦੀ ਮੌਤ 145 ਪਾਜ਼ੇਟਿਵ

ਸੰਗਰੂਰ (ਬੇਦੀ/ਰਿਖੀ)- ਜ਼ਿਲ੍ਹਾ ਸੰਗਰੂਰ ’ਚ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦੀ ਰਫ਼ਤਾਰ ਜਾਰੀ ਹੈ ਅਤੇ ਪਾਜ਼ੇਟਿਵ ਕੇਸ ਵੀ ਸਾਹਮਣੇ ਆ ਰਹੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 13699 ’ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 664 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਜਾ ਚੁੱਕੇ ਹਨ। ਅੱਜ ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਕਰਕੇ 13 ਹੋਰ ਲੋਕਾਂ ਦੀਆਂ ਮੌਤਾਂ ਹੋ ਗਈਆਂ। 

ਪੜ੍ਹੋ ਇਹ ਵੀ ਖ਼ਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 145 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿੱਚੋਂ ਸਿਹਤ ਬਲਾਕ ਸੰਗਰੂਰ ’ਚ 29, ਧੂਰੀ ’ਚ 10, ਸਿਹਤ ਬਲਾਕ ਲੌਂਗੋਵਾਲ 'ਚ 17, ਸੁਨਾਮ ਵਿੱਚ 15, ਮਾਲੇਰਕੋਟਲਾ ਵਿੱਚ 14,ਮੂਣਕ ਵਿਚ 15, ਅਮਰਗੜ੍ਹ 7, ਭਵਾਨੀਗੜ੍ਹ ਵਿੱਚ 5, ਕੌਹਰੀਆਂ ਵਿੱਚ 12, ਸ਼ੇਰਪੁਰ ਵਿੱਚ 15, ਅਹਿਮਦਗੜ੍ਹ ਵਿੱਚ 1 ਅਤੇ ਪੰਜਗਰਾਈਆਂ ਵਿੱਚ 5 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 11415 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲੇ ’ਚ ਅਜੇ ਵੀ ਕੁੱਲ 1620 ਕੇਸ ਐਕਟਿਵ ਚੱਲ ਰਹੇ ਹਨ ਅਤੇ  ਅੱਜ ਰਾਹਤ ਦੀ ਗੱਲ ਇਹ ਵੀ ਹੈ ਕੇ 175  ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ। 

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੋਰੋਨਾ ਮਹਾਮਾਰੀ ਨਾਲ ਬਲਾਕ ਬਲਾਕ ਕੌਹਰੀਆਂ ਵਿੱਚ 75 ਸਾਲਾ, 51 ਸਾਲਾ ਵਿਅਕਤੀ, ਬਲਾਕ ਪੰਜਗਰਾਈਆਂ ਵਿੱਚ 44 ਸਾਲਾ ਜਨਾਨੀ,  60 ਸਾਲਾ ਜਨਾਨੀ, 63 ਸਾਲਾ ਵਿਅਕਤੀ, ਸਿਹਤ ਬਲਾਕ ਸ਼ੇਰਪੁਰ ਵਿੱਚ 85  ਸਾਲਾ ਵਿਅਕਤੀ, ਬਲਾਕ ਮੂਣਕ ਵਿੱਚ 52 ਸਾਲਾ ਵਿਅਕਤੀ, ਲੌਂਗੋਵਾਲ ਵਿੱਚ 56 ਸਾਲਾ, 65 ਸਾਲਾ ਜਨਾਨੀ, ਬਲਾਕ ਭਵਾਨੀਗੜ੍ਹ ਵਿੱਚ 65 ਸਾਲਾ ਵਿਅਕਤੀ, ਬਲਾਕ ਧੂਰੀ ਵਿੱਚ 36 ਸਾਲਾ ਵਿਅਕਤੀ, ਬਲਾਕ ਸੁਨਾਮ ਵਿੱਚ 85 ਸਾਲਾ ਜਨਾਨੀ, ਬਲਾਕ ਅਮਰਗੜ੍ਹ ਵਿੱਚ 65 ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜ਼ਿਲ੍ਹੇ ਅੰਦਰ ਹੋਈਆਂ ਵੱਡੀ ਗਿਣਤੀ ਮੌਤਾਂ ਨਾਲ ਵੀ ਲੋਕਾਂ ਦਾ ਬਾਹਰ ਨਿੱਕਲਣਾ ਜ਼ਾਰੀ ਹੈ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ) 

ਸੰਗਰੂਰ ਕੋਰੋਨਾ ਅਪਡੇਟ

ਕੁੱਲ ਕੇਸ 13699
ਐਕਟਿਵ ਕੇਸ 1620
ਠੀਕ ਹੋਏ 11415
ਮੌਤਾਂ 664

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਤੇ ਮੌਜੂਦਾ ਕੌਂਸਲਰ ’ਚ ਝੜਪ, ਚਲਾਈਆਂ ਅਨ੍ਹੇਵਾਹ ਗੋਲੀਆਂ (ਤਸਵੀਰਾਂ)


author

rajwinder kaur

Content Editor

Related News