ਸੰਗਤ ਦਰਸ਼ਨ ''ਚ ਖਰਚ ਹੋ ਗਿਆ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੈਸਾ

Sunday, Oct 08, 2017 - 07:42 AM (IST)

ਸੰਗਤ ਦਰਸ਼ਨ ''ਚ ਖਰਚ ਹੋ ਗਿਆ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੈਸਾ

ਜਲੰਧਰ  (ਦਰਸ਼ਨ)  - ਸਿੱਖਿਆ ਖੇਤਰ ਦੇ ਉੱਚ ਸਿੱਖਿਆ ਲਈ ਚੰਗੇ ਪ੍ਰਬੰਧ ਕਰਨ ਲਈ ਕੇਂਦਰ ਸਰਕਾਰ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ। ਐੱਸ. ਸੀ. ਸਟੂਡੈਂਟਸ ਸਿੱਖਿਆ ਸੰਸਥਾਵਾਂ ਉੱਚ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਨੂੰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ। ਪ੍ਰਿੰਸੀਪਲ ਐਸੋਸੀਏਸ਼ਨ-ਨਾਨ ਗਵਰਨਮੈਂਟ ਐਫੀਲੀਏਟਿਡ ਕਾਲਜਾਂ ਦੇ ਪ੍ਰੈਜ਼ੀਡੈਂਟ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਨੇ ਦੱਸਿਆ ਕਿ ਇਸ ਫੈਸਲੇ ਨਾਲ ਐੱਸ. ਸੀ. ਸਟੂਡੈਂਟਸ ਸੂਬੇ ਭਰ ਦੀਆਂ ਸਿੱਖਿਆ ਸੰਸਥਾਵਾਂ ਨਾਲ ਸਿੱਖਿਆ ਖੇਤਰ ਵਿਚ ਵਿਸ਼ੇਸ਼ ਉਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਐੱਸ. ਸੀ. ਸਟੂਡੈਂਟਸ ਨਾਲ ਮਿਲ ਕੇ ਉਤਸ਼ਾਹਿਤ ਅਤੇ ਪ੍ਰੇਰਣਾ ਆਪਣੇ ਖੇਤਰ ਵਿਚ ਕੁਸ਼ਲਤਾ ਤੇ ਦਕਸ਼ਤਾ ਹਾਸਲ ਕਰਨ ਵਿਚ ਸਫਲ ਹੁੰਦੇ ਹਨ। ਡਾ. ਸਮਰਾ ਨੇ ਦੱਸਿਆ ਕਿ ਦੇਸ਼ ਨੂੰ ਸੁਪਰ ਪਾਵਰ ਬਣਾਉਣ ਲਈ ਸਿੱਖਿਆ ਸੰਸਥਾਨ, ਅਧਿਆਪਕ ਅਤੇ ਸਟਾਫ ਐੱਸ. ਸੀ. ਸਟੂਡੈਂਟਸ ਸਿੱਖਣ ਦੀ ਇੱਛਾ, ਕਲਾ ਅਤੇ ਉਸ ਦਾ ਵਿਕਾਸ ਕਰਨ ਵਿਚ ਜ਼ੋਰ ਦਿੰਦੇ ਪਰ ਸੂਬਾ ਸਰਕਾਰ ਐੱਸ. ਸੀ. ਸਟੂਡੈਂਟਸ ਦੀ ਪੋਸਟ-ਮੈਟਿਕ ਸਕਾਲਰਸ਼ਿਪ ਯੋਜਨਾ ਨਾਲ ਉਚ ਸਿੱਖਿਆ ਲਈ ਚੰਗੇ ਪ੍ਰਬੰਧ ਨਹੀਂ ਕਰ ਰਹੀ।
ਕਾਲਜਾਂ ਨੂੰ 3 ਸਾਲਾਂ ਤੋਂ ਪੋਸਟ -ਮੈਟ੍ਰਿਕ ਫੈਲੋਸ਼ਿਪ ਦੇ ਅਧੀਨ ਫੀਸ ਆਪਣੇ ਕੋਲੋਂ ਦੇ ਰਹੇ ਹਨ। ਕਾਲਜਾਂ ਦੇ ਪ੍ਰਬੰਧਾਂ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਖਰਾਬ ਹੋ ਰਹੀ ਹੈ। ਇਸ ਬਾਰੇ ਪ੍ਰਿੰਸੀਪਲ ਐਸੋਸੀਏਸ਼ਨ ਨਾਨ-ਗਵਰਨਮੈਂਟ ਐਫੀਲੀਏਟਿਡ ਕਾਲਜ ਦੀ ਮੀਟਿੰਗ ਪ੍ਰੈਜ਼ੀਡੈਂਟ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਪ੍ਰਧਾਨਗੀ ਵਿਚ ਹੋਈ। ਸੂਬਾ ਸਰਕਾਰ ਵਲੋਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਅਣਦੇਖਾ ਕਾਰਨ ਕਾਲਜਾਂ ਨੂੰ 3 ਸਾਲਾਂ ਤੋਂ ਪੋਸਟ-ਮੈਟ੍ਰਿਕ ਫੈਲੋਸ਼ਿਪ ਤੋਂ ਹੋ ਰਹੀਆਂ ਪਰੇਸ਼ਾਨੀਆਂ 'ਤੇ ਚਰਚਾ ਕੀਤੀ ਗਈ। ਵਾਈਸ ਪ੍ਰੈਜ਼ੀਡੈਂਟ ਡਾ. ਨਰੇਸ਼ ਕੁਮਾਰ ਪ੍ਰਿੰਸੀਪਲ ਦੋਆਬਾ ਕਾਲਜ, ਸਕੱਤਰ ਡਾ. ਸਰਿਤਾ ਵਰਮਾ ਪ੍ਰਿੰਸੀਪਲ ਬੀ. ਡੀ. ਆਰੀਆ ਕਾਲਜ, ਡਾ. ਅਜੇ ਸਰੀਨ ਪ੍ਰਿੰਸੀਪਲ ਐੱਚ. ਐੱਮ. ਵੀ., ਡਾ. ਐੱਸ. ਕੇ. ਅਰੋੜਾ ਪ੍ਰਿੰਸੀਪਲ ਡੀ. ਏ. ਵੀ. ਕਾਲਜ, ਡਾ. ਸੁਰਿੰਦਰ ਬੰਗੜ ਪ੍ਰਿੰਸੀਪਲ, ਡਾ. ਜਸਪਾਲ ਸਿੰਘ ਪ੍ਰਿੰਸੀਪਲ, ਕੁਲਵੰਤ ਸਿੰਘ ਰੰਧਾਵਾ ਪ੍ਰਿੰਸੀਪਲ, ਡਾ. ਨਵਜੋਤ ਕੌਰ ਪ੍ਰਿੰਸੀਪਲ, ਡਾ. ਅਨੂਪ ਵਤਸ, ਡਾ. ਗੁਰਦੇਵ ਸਿੰਘ ਰੰਧਾਵਾ ਪ੍ਰਿੰਸੀਪਲ, ਡਾ. ਜਗਰਾਜ ਸਿੰਘ ਪ੍ਰਿੰਸੀਪਲ ਆਦਿ ਨੇ ਚਰਚਾ ਕੀਤੀ। ਐੱਸ. ਸੀ. ਸਟੂਡੈਂਟਸ ਦੀ ਉੱਚ ਸਿੱਖਿਆ ਲਈ ਸਿੱਖਿਆ ਸੰਸਥਾਵਾਂ ਨੂੰ ਚਿੰਤਾ ਹੈ ਪਰ ਸੂਬਾ ਸਰਕਾਰ ਨੂੰ ਓਨਾ ਪੋਸਟ-ਮੈਟ੍ਰਿਕ ਫੈਲੋਸ਼ਿਪ ਦੀ ਕੋਈ ਫਿਕਰ ਨਹੀਂ।
ਬੁਲਾਰਿਆਂ ਨੇ ਦੱਸਿਆ ਕਿ 2014-15 ਵਿਚ ਫੈਲੋਸ਼ਿਪ ਦਾ 73 ਫੀਸਦੀ ਅਤੇ 2015-16 'ਚ 30 ਫੀਸਦੀ ਫੰਡ ਕਾਲਜਾਂ ਨੂੰ ਦਿੱਤਾ ਗਿਆ। 2016-17 'ਚ ਫੈਲੋਸ਼ਿਪ ਫੰਡ ਕਾਲਜਾਂ ਨੂੰ ਨਹੀਂ ਦਿੱਤਾ ਗਿਆ। ਮੀਟਿੰਗ ਵਿਚ ਚਿੰਤਾ ਪ੍ਰਗਟਾਈ ਗਈ ਪਰ ਸਰਕਾਰ ਨੇ ਜਲਦੀ ਹੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੇ ਅਧੀਨ ਬਕਾਇਆ ਫੈਲੋਸ਼ਿਪ ਜਾਰੀ ਨਾ ਕੀਤਾ ਤਾਂ ਕਾਲਜਾਂ ਦੀ ਵਿੱਤੀ ਹਾਲਤ ਖਰਾਬ ਹੋ ਜਾਵੇਗੀ। ਪਿੰਡਾਂ ਤੇ ਛੋਟੇ ਕਾਲਜਾਂ ਦੀ ਵਿੱਤੀ ਹਾਲਤ ਖਰਾਬ ਹੈ। ਸਰਕਾਰ ਨੂੰ ਅਪੀਲ ਕੀਤੀ ਗਈ ਕਿ ਐੱਸ. ਸੀ. ਸਟੂਡੈਂਟਸ ਆਧੁਨਿਕਤਮ ਅੰਤਰਰਾਸ਼ਟਰੀ ਪੱਧਰ ਦੀ ਉਚ ਸਿੱਖਿਆ, ਸਿੱਖਿਆ ਸੰਸਥਾਵਾਂ ਵਿਚ ਸੁਚਾਰੂ ਤੌਰ 'ਤੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਪ੍ਰਦਾਨ ਕੀਤੀ ਜਾ ਸਕੇ, ਇਸ ਲਈ ਸਰਕਾਰ ਪੋਸਟ-ਮੈਟ੍ਰਿਕ ਫੈਲੋਸ਼ਿਪ ਜਲਦੀ ਜਾਰੀ ਕਰੇ।


Related News