ਸੰਧੂ ਹਸਪਤਾਲ ਦੇ ਦੋ ਸਟਾਫ਼ ਮੈਂਬਰ ਕੀਤੇ ਕੁਆਰੰਟਾਈਨ: ਸਿਵਲ ਸਰਜਨ

Wednesday, May 06, 2020 - 04:29 PM (IST)

ਸੰਧੂ ਹਸਪਤਾਲ ਦੇ ਦੋ ਸਟਾਫ਼ ਮੈਂਬਰ ਕੀਤੇ ਕੁਆਰੰਟਾਈਨ: ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਜ਼ਿਲੇ ਦੇ ਪਿੰਡ ਡੋਹਕ ਵਾਸੀ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸਥਾਨਕ ਬੱਸ ਸਟੈਂਡ ਨਜ਼ਦੀਕ ਸਥਿਤ ਸੰਧੂ ਹਸਪਤਾਲ ਵਿਖੇ ਚੈਕਅਪ ਕਰਾਉਣ ਕਰਵਾਉਣ  ਦੇ  ਚਲਦਿਆਂ ਸਿਹਤ ਵਿਭਾਗ ਵੱਲੋਂ ਉਕਤ ਹਸਪਤਾਲ ਦੇ ਦੋ ਸਟਾਫ਼ ਮੈਂਬਰਾਂ ਨੂੰ ਕੁਆਰੰਟਾਈਨ  ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ  ਨੇ ਦੱਸਿਆ ਕਿ ਜਾਂਚ ਲਈ ਲਗਾਈ ਗਈ ਟੀਮ ਦੀ ਰਿਪੋਰਟ ਆਉਣ 'ਤੇ ਸਪੱਸ਼ਟ ਹੋਇਆ ਹੈ ਕਿ ਕੋਰੋਨਾ ਪਾਜ਼ੇਟਿਵ ਉਕਤ ਵਿਅਕਤੀ 28 ਅਪ੍ਰੈਲ ਨੂੰ ਸੰਧੂ ਹਸਪਤਾਲ ਤੋਂ ਸਿਰਫ਼ ਚੈਕਅਪ  ਕਰਵਾ ਕੇ ਸਿਵਲ ਹਸਪਤਾਲ ਰਿਹਾ ਹੈ, ਜਿੱਥੇ 30 ਅਪ੍ਰੈਲ ਨੂੰ ਇਸ ਵਿਅਕਤੀ ਦਾ ਦੁਬਾਰਾ  ਸੈਂਪਲ ਲਿਆ ਗਿਆ ਹੈ, ਜਿਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਤੋਂ ਬਾਅਦ ਸੰਧੂ ਹਸਪਤਾਲ ਦੇ ਦੋ ਸਟਾਫ਼ ਮੈਂਬਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।

ਇਸ ਸਬੰਧੀ ਜਦੋਂ  ਹਸਪਤਾਲ ਦੇ ਸੰਚਾਲਕ ਡਾ:  ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ 28 ਅਪ੍ਰੈਲ ਨੂੰ ਆਪਣੇ ਰਿਸ਼ਤੇਦਾਰ ਨਾਲ ਹਸਪਤਾਲ 'ਚ ਚੈਕਅਪ ਕਰਾਉਣ ਆਇਆ ਸੀ, ਜਿਸਦਾ ਸਿਹਤ ਵਿਭਾਗ  ਦੀਆਂ ਹਦਾਇਤਾਂ ਤਹਿਤ ਦੂਰ ਤੋਂ ਹੀ ਚੈਕਅਪ ਕਰਨ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਖੇ ਭੇਜ  ਦਿੱਤਾ ਗਿਆ ਸੀ।


author

Shyna

Content Editor

Related News