ਸੰਦੀਪ ਨੇ ਕਿਉਂ ਕੀਤਾ ਪਰਿਵਾਰ ਦਾ ਖਾਤਮਾ, ਵਜ੍ਹਾ ਆਈ ਸਾਹਮਣੇ (ਵੀਡੀਓ)

Sunday, Aug 04, 2019 - 11:40 AM (IST)

ਮੋਗਾ (ਵਿਪਨ)—ਕਸਬਾ ਨੱਥੂਵਾਲਾ ਗਰਬੀ 'ਚ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਵਾਪਰੀ ਦਰਦਨਾਕ ਘਟਨਾ ਦੇ ਕਾਰਨ ਸਾਰਾ ਪਿੰਡ ਉਦਾਸੀ ਦੇ ਆਲਮ 'ਚ ਹੈ।  ਕਸਬੇ ਦੇ ਲੋਕਾਂ ਇਨ੍ਹਾਂ 6 ਜੀਆਂ ਦੀ ਮੌਤ ਨੂੰ ਕਦੇ ਵੀ ਭੁਲਾ ਨਹੀਂ ਸਕਣਗੇ। ਕਸਬੇ ਦੀਆਂ ਗਲੀਆਂ ਅਤੇ ਸੱਥਾਂ 'ਚ ਸੁੰਨਸਾਨ ਪੱਸਰੀ ਹੋਈ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਖਾਂਦੇ-ਪੀਂਦੇ ਘਰ ਦਾ ਸਾਊ ਪੁੱਤਰ ਅਜਿਹੀ ਘਟਨਾ ਨੂੰ ਅੰਜਾਮ ਦੇਵੇਗਾ, ਜਿਸ 'ਚ ਪੂਰੇ ਪਰਿਵਾਰ ਨੂੰ ਹੀ ਮੌਤ ਨਸੀਬ ਹੋਵੇਗੀ। ਜਾਣਕਾਰੀ ਮੁਤਾਬਕ ਇੱਥੇ ਇਕ ਪਰਿਵਾਰ 'ਤੇ ਕਾਲ ਨੇ ਅਜਿਹਾ ਚੱਕਰ ਚਲਾਇਆ ਕਿ ਕੁਝ ਹੀ ਮਿੰਟਾਂ 'ਚ ਪਰਿਵਾਰ ਦੀਆਂ ਲਾਸ਼ਾਂ ਵਿਛ ਗਈਆਂ। ਕਾਲ ਬਣ ਕੇ ਆਇਆ ਇਸ ਪਰਿਵਾਰ ਦਾ ਪੁੱਤਰ, ਜਿਸਨੇ ਦਾਦੀ, ਮਾਂ, ਪਿਤਾ, ਭੈਣ ਤੇ ਤਿੰਨ ਸਾਲ ਦੀ ਨੰਨ੍ਹੀ ਭਾਂਜੀ 'ਤੇ ਗੋਲੀਆਂ ਚਲਾਈਆਂ ਅਤੇ ਫਿਰ ਖੁਦ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਜਾਣਕਾਰੀ ਮੁਤਾਬਕ ਸੰਦੀਪ ਦਾ ਕੁਝ ਸਮੇਂ ਪਹਿਲਾਂ ਹੀ ਰਿਸ਼ਤਾ ਤੈਅ ਹੋਇਆ ਸੀ ਤੇ ਕੁਝ ਮਹੀਨੇ ਬਾਅਦ ਉਸਦਾ ਵਿਆਹ ਸੀ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸੇ ਲਈ ਉਸ ਨੇ ਪਰਿਵਾਰ ਦਾ ਖਾਤਮਾ ਕਰ ਦਿੱਤਾ। ਸੰਦੀਪ ਬੀਤੇ ਦਿਨੀਂ ਹੀ ਆਪਣੀ ਭੈਣ ਨੂੰ ਪੇਕੇ ਲੈ ਕੇ ਆਇਆ ਸੀ। ਭੈਣ ਨੂੰ ਕੀ ਪਤਾ ਸੀ ਕਿ ਉਹ ਸਾਉਣ ਦਾ ਮਹੀਨਾ ਪੇਕੇ ਮਨਾਉਣ ਜਾ ਰਹੀ ਹੈ ਜਾਂ ਉਸਦੀ ਮੌਤ ਉਸ ਨੂੰ ਇੱਥੇ ਲੈ ਕੇ ਆਈ ਹੈ। ਉਹ ਨੰ੍ਹਨੀ ਤਿੰਨ ਸਾਲ ਦੀ ਬੱਚੀ ਵੀ ਅਣਜਾਣ ਸੀ ਕਿ ਉਸਦਾ ਮਾਮਾ ਉਸਦੇ ਲਈ ਕੰਸ ਬਣ ਕੇ ਆਇਆ ਹੈ। ਪਰਿਵਾਰ ਦਾ ਕਤਲ ਕਰਨ ਤੋਂ ਪਹਿਲਾਂ ਸੰਦੀਪ ਨੇ 19 ਪੇਜਾਂ ਦਾ ਸੁਸਾਇਡ ਨੋਟ ਵੀ ਲਿਖਿਆ, ਜੋ ਪੁਲਸ ਹੱਥ ਲੱਗਾ ਹੈ।ਸੰਦੀਪ ਦੀ ਦਾਦੀ, ਮਾਤਾ, ਪਿਤਾ, ਭੈਣ ਤੇ ਭਾਣਜੀ ਨੂੰ ਮਾਰਨ ਤੋਂ ਬਾਅਦ ਦਾਦੇ ਨੂੰ ਮੌਤ ਦੇ ਘਾਟ ਉਤਾਰਣ ਕਮਰੇ 'ਚ ਚਲਾ ਗਿਆ।ਦਾਦੇ ਨਾਲ ਉਸਦੀ ਹੱਥੋਪਾਈ ਵੀ ਹੋਈ ਫਿਰ ਉਸਨੇ ਦਾਦੇ ਨੂੰ ਗੋਲੀ ਮਾਰ ਦਿੱਤੀ ਤੇ ਬਾਅਦ 'ਚ ਖੁਦ ਕਮਰੇ 'ਚ ਜਾ ਕੇ ਖੁਦਕੁਸ਼ੀ ਕਰ ਲਈ। ਸੰਦੀਪ ਦੀ ਗੋਲੀ ਨਾਲ ਉਸਦਾ ਦਾਦਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜੋ ਹਸਪਤਾਲ 'ਚ ਜ਼ਿੰਦਗੀ ਤੇ ਮੌਤ 'ਤੇ ਲੜਾਈ ਲੜ ਰਿਹਾ ਹੈ।


author

Shyna

Content Editor

Related News