ਸੰਦੀਪ ਵਲੋਂ ਚੁੱਕੇ ਗਏ ਕਦਮ 'ਤੇ ਦੇਖੋ ਕੀ ਬੋਲੀ ਕੈਨੇਡਾ ਤੋਂ ਆਈ ਭੈਣ (ਵੀਡੀਓ)

Tuesday, Aug 06, 2019 - 04:51 PM (IST)

ਮੋਗਾ (ਵਿਪਨ)—2-3 ਅਗਸਤ ਦੀ ਵਿਚਕਾਰਲੀ ਰਾਤ ਨੂੰ ਘਰ ਦੇ ਹੀ ਪੁੱਤਰ ਵਲੋਂ ਆਪਣੇ ਪੂਰੇ ਪਰਿਵਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਆਤਮਹੱਤਿਆ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਸਣੇ ਮੰਗਲਵਾਰ ਨੂੰ ਪਿੰਡ ਦੇ ਹੀ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਕੈਨੇਡਾ ਤੋਂ ਆਈ ਭੈਣ ਅਮਰਜੀਤ ਕੌਰ ਵਲੋਂ ਭਰਾ ਸੰਦੀਪ ਸਿੰਘ ਉਰਫ ਸੰਨੀ (27) ਦੇ ਸਿਹਰਾ ਲਗਾ ਕੇ ਵਿਦਾ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਸ ਦੀ ਕੈਨੇਡਾ ਵਾਲੀ ਭੈਣ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਸੀ, ਪਤਾ ਨਹੀਂ ਉਸ ਦੇ ਦਿਲ 'ਚ ਕੀ ਸੀ ਤੇ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ।  ਉਸ ਨੇ ਕਿਹਾ ਕਿ ਮੈਨੂੰ ਸਾਰਾ ਕੁਝ ਖਤਮ ਹੋਣ 'ਤੇ ਹੀ ਪਤਾ ਚੱਲਿਆ। ਭੈਣ ਨੇ ਕਿਹਾ ਕਿ ਜਦੋਂ ਮੈਂ ਕੈਨੇਡਾ 3 ਅਪ੍ਰੈਲ ਨੂੰ ਗਈ ਸੀ ਤਾਂ ਉਹ ਹੀ ਮੈਨੂੰ ਚੜ੍ਹਾ ਕੇ ਆਇਆ ਸੀ ਤੇ ਖੁਸ਼ ਸੀ। ਮੇਰੇ ਜਾਣ ਤੋਂ ਬਾਅਦ ਵੀ ਉਹ ਮੇਰੇ ਨਾਲ ਫੋਨ 'ਤੇ ਖੁਸ਼ੀ ਨਾਲ ਗੱਲ ਕਰਦਾ ਸੀ।

PunjabKesari

ਵਿਆਹ ਦੇ ਬਾਰੇ ਪੁੱਛਣ 'ਤੇ ਭੈਣ ਨੇ ਕਿਹਾ ਕਿ ਉਹ ਆਪਣੇ ਵਿਆਹ ਤੋਂ ਖੁਸ਼ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਸੁਸਾਇਡ ਨੋਟ 'ਚ ਜੋ ਲਿਖਿਆ ਹੈ ਕਿ ਉਹ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ। ਇਹ ਉਨ੍ਹਾਂ ਨੂੰ ਹੁਣ ਹੀ ਪਤਾ ਲੱਗਿਆ ਹੈ। ਇਸ ਬਾਰੇ ਉਨ੍ਹਾਂ ਨੂੰ ਪਹਿਲਾਂ ਅਜਿਹਾ ਕੁਝ ਨਹੀਂ ਪਤਾ ਸੀ। ਉਸ ਦੀ ਭੈਣ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਸ ਨੇ ਚਿੱਠੀ 'ਚ ਇੰਨਾ ਕੁਝ ਕਿਉਂ ਲਿਖਿਆ, ਅਜਿਹਾ ਕੁਝ ਨਹੀਂ ਸੀ, ਜਿੰਨਾ ਉਸ ਨੇ ਚਿੱਠੀ 'ਚ ਲਿਖਿਆ ਹੈ। ਸੰਦੀਪ ਦੇ ਦੋਸਤ ਗਗਨਦੀਪ ਬਾਰੇ ਦੱਸਦੇ ਹੋਏ ਉਸ ਨੇ ਕਿਹਾ ਕਿ ਉਨ੍ਹਾਂ ਦੋਵਾਂ ਦਾ ਆਪਸ 'ਚ ਬਹੁਤ ਪਿਆਰ ਸੀ ਅਤੇ ਭਰਾਵਾਂ ਦੀ ਤਰ੍ਹਾਂ ਆਪਸ 'ਚ ਇਕੱਠੇ ਰਹਿੰਦੇ ਸੀ ਪਰ ਉਸ ਦੀ ਮੌਤ ਤੋਂ ਬਾਅਦ ਉਹ ਉਦਾਸ ਰਹਿਣ ਲੱਗ ਗਿਆ ਸੀ।


author

Shyna

Content Editor

Related News