ਪੁਲਸ ਦੀ ਸਪੈਸ਼ਲ ਬਰਾਂਚ ਵੱਲੋਂ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਕਾਬੂ

Wednesday, Mar 21, 2018 - 06:32 PM (IST)

ਦਸੂਹਾ (ਝਾਵਰ)— ਜ਼ਿਲਾ ਹੁਸ਼ਿਆਰਪੁਰ ਦੀ ਸਪੈਸ਼ਲ ਪੁਲਸ ਬ੍ਰਾਂਚ ਦੇ ਏ. ਐੱਸ. ਆਈ. ਵਿਪਨ ਕੁਮਾਰ ਅਤੇ ਹੋਰ ਪੁਲਸ ਪਾਰਟੀ ਨੇ ਨਾਜਾਇਜ਼ ਮਾਈਨਿੰਗ ਕਰਕੇ ਟਰੈਕਟਰ ਟਰਾਲੀ 'ਤੇ ਲਿਜਾ ਰਹੇ ਰੇਤਾ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਜਸਪਾਲ ਸਿੰਘ ਸਪੈਸ਼ਲ ਬਰਾਂਚ ਨੇ ਦੱਸਿਆ ਕਿ ਬੀਤੀ ਰਾਤ ਲਗਭਗ 12.30 ਵਜੇ ਆਲਮਪੁਰ ਨਜ਼ਦੀਕ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਦਿਖਾਈ ਦਿੱਤੀ ਜਦ ਪੁਲਸ ਨੇ ਟਾਰਚ ਦੀ ਲਾਈਟ ਮਾਰੀ ਤਾਂ ਟਰੈਕਟਰ-ਟਰਾਲੀ ਚਾਲਕ ਰਾਤ ਹਨ੍ਹੇਰੇ ਦਾ ਫਾਇਦਾ ਲੈਂਦਾ ਹੋਇਆ ਭੱਜਣ 'ਚ ਸਫਲ ਹੋ ਗਿਆ। ਇਹ ਟਰੈਕਟਰ-ਟਰਾਲੀ ਦਸੂਹਾ ਪੁਲਸ ਦੇ ਹਵਾਲੇ ਕਰ ਦਿੱਤੀ ਜਦਕਿ ਮਾਈਨਿੰਗ ਅਫਸਰ ਅਤੇ ਸਪੈਸ਼ਲ ਪੁਲਸ ਬਰਾਂਚ ਦੇ ਬਿਆਨ 'ਤੇ ਮਾਈਨਿੰਗ ਐਕਟ ਅਧੀਨ ਕੇਸ ਦਰਜ ਕੀਤਾ ਜਾਵੇਗਾ।
ਰੇਤਾ ਨਾਲ ਭਰੀ ਟਰਾਲੀ ਨੂੰ ਫੜਨ ਨਾਲ ਇਹ ਸਾਬਤ ਹੋ ਗਿਆ ਕਿ ਅਜੇ ਵੀ ਬਿਆਸ ਦਰਿਆ ਮੰਡ ਇਲਾਕੇ 'ਚ ਰੇਤ ਮਾਫੀਆ ਰੇਤਾ ਦੀ ਮਾਈਨਿੰਗ ਕਰ ਰਿਹਾ ਹੈ। ਜਦਕਿ ਜਗ ਬਾਣੀ ਪਹਿਲਾਂ ਹੀ ਇਸ ਸਬੰਧੀ ਖਬਰ ਪ੍ਰਕਾਸ਼ਿਤ ਕਰ ਚੁੱਕੀ ਹੈ ਕਿ ਬਿਆਸ ਦਰਿਆ ਦੇ ਮੰਡ ਇਲਾਕੇ ਦਸੂਹਾ ਦੇ ਮੁਕੇਰੀਆਂ ਵਿਖੇ ਰੇਤਾ ਕੱਢੀ ਜਾ ਰਹੀ ਹੈ।


Related News