ਜਲੰਧਰ ਪੁਲਸ ਦੀ ਵੱਡੀ ਸਫ਼ਲਤਾ- 2,600 ਕਿਲੋਮੀਟਰ ਦੂਰੋਂ ਕਾਬੂ ਕੀਤਾ ਭਗੌੜਾ ਮੁਲਜ਼ਮ
Monday, Sep 09, 2024 - 05:12 AM (IST)

ਜਲੰਧਰ (ਸ਼ੋਰੀ)- ਜਲੰਧਰ ਦਿਹਾਤੀ ਪੁਲਸ ਨੇ ਇਕ ਭਗੌੜੇ ਅਪਰਾਧੀ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਗ੍ਰਿਫ਼ਤਾਰੀ ਜ਼ਿਲ੍ਹੇ ’ਚ ਨਸ਼ਾ ਸਮੱਗਲਰਾਂ ਤੇ ਅਪਰਾਧਿਕ ਅਨਸਰਾਂ ’ਤੇ ਸ਼ਿਕੰਜਾ ਕੱਸਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ 2,600 ਕਿਲੋਮੀਟਰ ਦੂਰ ਕੀਤੀ ਗਈ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਬਾਲ ਕਿਸ਼ਨ ਵਾਸੀ ਉੱਗੀ, ਥਾਣਾ ਸਦਰ ਨਕੋਦਰ ਵਜੋਂ ਹੋਈ ਹੈ। ਉਸ ਨੂੰ 01-05-2019 ਨੂੰ ਥਾਣਾ ਨਕੋਦਰ ’ਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 22/61/85 ਅਧੀਨ ਦਰਜ ਐੱਫ.ਆਈ.ਆਰ. ਨੰਬਰ 229, ਮਿਤੀ 28-07-2017 ਸਬੰਧੀ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਆਪ੍ਰੇਸ਼ਨ ਦੀ ਸਫਲਤਾ ’ਤੇ ਸੀਨੀ. ਪੁਲਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਪੁਲਸ ਟੀਮ ਦੇ ਅਣਥੱਕ ਯਤਨਾਂ ਤੇ ਅੰਤਰਰਾਜੀ ਤਾਲਮੇਲ ਨਾਲ ਇਕ ਭਗੌੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਸਾਲਾਂ ਤੋਂ ਕਾਨੂੰਨ ਦੀ ਉਲੰਘਣਾ ਕਰ ਰਿਹਾ ਸੀ।
ਇਹ ਵੀ ਪੜ੍ਹੋ- ਛੋਟੇ ਬੱਚਿਆਂ ਨੂੰ ਬੀੜੀ ਪਿਲਾਉਣ ਤੋਂ ਰੋਕਣਾ ਵਿਦਿਆਰਥੀ ਨੂੰ ਪਿਆ ਮਹਿੰਗਾ, ਜਾਣਾ ਪਿਆ ਹਸਪਤਾਲ
ਇਹ ਪ੍ਰਾਪਤੀ ਜਲੰਧਰ ਦਿਹਾਤੀ ਪੁਲਿਸ ਦੀ ਇਹ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਕਿਸੇ ਵੀ ਅਪਰਾਧੀ ਨੂੰ ਪਨਾਹ ਨਾ ਮਿਲੇ, ਭਾਵੇਂ ਉਹ ਭੱਜਣ ਦੀ ਕੋਸ਼ਿਸ਼ ਕਰੇ। ਮੁਲਜ਼ਮ ਸੁਨੀਲ ਕੁਮਾਰ ਪੀ.ਓ. ਐਲਾਨੇ ਜਾਣ ਤੋਂ ਬਾਅਦ ਵਿਦੇਸ਼ ਮਲੇਸ਼ੀਆ ਭੱਜ ਗਿਆ ਸੀ। ਜਲੰਧਰ ਦਿਹਾਤੀ ਪੁਲਸ ਨੇ ਵੱਖ-ਵੱਖ ਅਪਰਾਧਾਂ ’ਚ ਸ਼ਾਮਲ ਭਗੌੜਿਆਂ ਨੂੰ ਫੜਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। 98 ਵੱਖ-ਵੱਖ ਮਾਮਲਿਆਂ ’ਚ ਘਿਣਾਉਣੇ ਅਪਰਾਧਾਂ ਦੇ 21 ਸਮੇਤ ਕੁੱਲ 140 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਰਿਸ਼ਤਿਆਂ ਦਾ ਹੋਇਆ ਘਾਣ, ਔਰਤ ਦੀ ਉਸ ਦੇ ਸਹੁਰੇ ਤੇ ਦਿਓਰ ਨੇ ਰੋਲ਼ੀ ਪੱਤ, ਨਾਬਾਲਗ ਨੇ ਵੀ ਕੀਤੀ ਗੰਦੀ ਕਰਤੂਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e