ਸੰਗਰੂਰ ''ਚ ਕੁਦਰਤੀ ਆਫ਼ਤ ਦੌਰਾਨ ਮਹਿੰਗੇ ਭਾਅ ''ਤੇ ਵਿਕ ਰਹੀ ਰੇਤਾ, ਲੋਕ ਪਰੇਸ਼ਾਨ

Monday, Jul 17, 2023 - 12:33 PM (IST)

ਸੰਗਰੂਰ ''ਚ ਕੁਦਰਤੀ ਆਫ਼ਤ ਦੌਰਾਨ ਮਹਿੰਗੇ ਭਾਅ ''ਤੇ ਵਿਕ ਰਹੀ ਰੇਤਾ, ਲੋਕ ਪਰੇਸ਼ਾਨ

ਸੰਗਰੂਰ : ਸੰਗਰੂਰ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਮੂਨਕ ਇਲਾਕੇ 'ਚ ਰੇਤ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਕਿਉਂਕਿ ਨਿੱਜੀ ਠੇਕੇਦਾਰ ਸ਼ਹਿਰ ਵਾਸੀਆਂ ਨੂੰ ਬਾਜ਼ਾਰ ਤੋਂ ਦੁੱਗਣੇ ਭਾਅ 'ਤੇ ਰੇਤ ਵੇਚ ਰਹੇ ਹਨ। ਇਹ ਅਜਿਹੇ ਸਮੇਂ 'ਚ ਹੋ ਰਿਹਾ ਹੈ, ਜਦੋਂ ਕਿ ਸੰਕਟ 'ਚ ਫ਼ਸੇ ਲੋਕਾਂ ਨੂੰ ਆਪਣੇ ਘਰਾਂ 'ਚ ਹੜ੍ਹ ਦੇ ਪਾਣੀ ਨੂੰ ਰੋਕਣ ਲਈ ਬੋਰੀਆਂ 'ਚ ਰੇਤ ਭਰ ਕੇ ਅੱਗੇ ਲਾਉਣ ਦੀ ਲੋੜ ਹੈ। ਪਹਿਲਾਂ ਰੇਤ ਦੀ ਇਕ ਟਰਾਲੀ 400 ਰੁਪਏ 'ਚ ਮਿਲਦੀ ਸੀ ਪਰ ਹੁਣ ਜੇ. ਸੀ. ਬੀ. ਸੰਚਾਲਕ ਮੂਨਕ ਦੇ ਸਰਕਾਰੀ ਤਲਾਬ ਤੋਂ ਰੇਤ ਲੋਡ ਕਰਨ ਲਈ 700 ਤੋਂ 1000 ਰੁਪਏ ਤੱਕ ਵਸੂਲ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੌਂਗ ਡੈਮ ਤੋਂ ਅੱਜ ਫਿਰ ਛੱਡਿਆ ਜਾਵੇਗਾ ਡੇਢ ਗੁਣਾ ਜ਼ਿਆਦਾ ਪਾਣੀ, ਜਾਰੀ ਕੀਤਾ ਗਿਆ ਅਲਰਟ

ਮੂਨਕ ਦੇ ਲੋਕਾਂ ਨੇ ਦੱਸਿਆ ਕਿ ਆਫ਼ਤ ਦੀ ਇਸ ਘੜੀ 'ਚ ਸਰਕਾਰ ਦੀ ਮਦਦ ਵੀ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਘਰਾਂ 'ਚ ਪਾਣੀ ਵੜਨ ਤੋਂ ਰੋਕਣ ਲਈ ਸਾਨੂੰ ਮੁਫ਼ਤ ਰੇਤ ਮੁਹੱਈਆ ਕਰਵਾਈ ਜਾਵੇ। ਦੱਸਿਆ ਜਾ ਰਿਹਾ ਹੈ ਕਿ ਮੂਨਕ ਤਲਾਬ ਦੀ ਸਫ਼ਾਈ ਨੂੰ ਲੈ ਕੇ ਲੰਬੇ ਸਮੇਂ ਤੱਕ ਚੱਲੇ ਵਿਰੋਧ ਤੋਂ ਬਾਅਦ ਸਰਕਾਰ ਨੇ ਤਲਾਬ ਦੀ ਸਫ਼ਾਈ ਲਈ ਇਕ ਨਿੱਜੀ ਠੇਕੇਦਾਰ ਨੂੰ 85 ਲੱਖ ਰੁਪਏ ਦਾ ਠੇਕਾ ਦਿੱਤਾ ਸੀ ਪਰ ਹੜ੍ਹ ਤੋਂ ਬਾਅਦ ਠੇਕੇਦਾਰ ਅਤੇ ਉਸ ਦੇ ਮੁਲਾਜ਼ਮਾਂ ਨੇ ਬਾਲੂ ਵੇਚਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਕੁਦਰਤੀ ਆਫ਼ਤ ਦਰਮਿਆਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਪਰਿਵਾਰਾਂ 'ਚ ਛਾਈ ਖ਼ੁਸ਼ੀ

ਆਪਣੇ ਬਚਾਅ 'ਚ ਠੇਕੇਦਾਰ ਨੇ ਕਿਹਾ ਕਿ ਅਸੀਂ ਰੇਤ ਲਈ ਕੋਈ ਵੀ ਰਕਮ ਨਹੀਂ ਲਈ ਕਿਉਂਕਿ ਸਰਕਾਰ ਨੇ ਸਾਨੂੰ 85 ਲੱਖ ਰੁਪਏ ਦਾ ਠੇਕਾ ਦਿੱਤਾ ਹੈ। ਉਸ ਨੇ ਕਿਹਾ ਕਿ ਕੁੱਝ ਨਿੱਜੀ ਜੇ. ਸੀ. ਬੀ. ਚਾਲਕ ਆਪਣੇ ਟ੍ਰੇਲਰਾਂ ਨੂੰ ਭਰਨ ਲਈ ਸਥਾਨਕ ਲੋਕਾਂ ਤੋਂ ਪੈਸੇ ਲੈ ਸਕਦੇ ਹਨ। ਫਿਲਹਾਲ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵੱਲ ਧਿਆਨ ਦੇਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News