''ਸਮਰ ਐਕਸਪੋ'' ''ਚ 22 ਵਿਦੇਸ਼ੀ ਝੂਲਿਆਂ ਦਾ ਮਜ਼ਾ ਲੈ ਰਹੇ ਲੋਕ

Tuesday, Jun 18, 2019 - 03:39 PM (IST)

''ਸਮਰ ਐਕਸਪੋ'' ''ਚ 22 ਵਿਦੇਸ਼ੀ ਝੂਲਿਆਂ ਦਾ ਮਜ਼ਾ ਲੈ ਰਹੇ ਲੋਕ

ਲੁਧਿਆਣਾ (ਮੀਨੂ) : ਸ਼ਹਿਰ 'ਚ ਸਥਿਤ ਵਰਧਮਾਨ ਦੇ ਸਾਹਮਣੇ ਮੈਦਾਨ 'ਚ ਲੱਗੇ ਲੁਧਿਆਣਾ 'ਸਮਰ ਐਕਸਪੋ' 'ਚ ਗਰਮੀਆਂ ਦਾ ਮਜ਼ਾ ਲੈਣ ਲਈ ਮੈਗਾ ਫੇਅਰ ਦਾ ਆਯੋਜਨ ਕੀਤਾ ਗਿਆ ਹੈ। ਇਸ 'ਚ 22 ਵਿਦੇਸ਼ੀ ਝੂਲਿਆਂ ਦਾ ਮਜ਼ਾ ਲਿਆ ਜਾ ਸਕਦਾ ਹੈ। ਮੇਲੇ ਦੇ ਸੰਚਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੇਲੇ 'ਚ ਲੋਕਾਂ ਨੂੰ ਖਰੀਦਦਾਰੀ ਦੇ ਨਾਲ-ਨਾਲ ਬੱਚਿਆਂ ਨੂੰ ਮਨੋਰੰਜਨ ਦਾ ਆਨੰਦ ਲੈਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲਾ ਪੂਰੇ ਜੋਬਨ 'ਤੇ ਹੈ। ਮੇਲਾ ਸ਼ੁਰੂ ਹੋਣ ਦੇ ਨਾਲ ਹੀ ਸ਼ਹਿਰ ਤੋਂ ਹੀ ਨਹੀਂ, ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੀ ਲੋਕ ਮੇਲੇ ਦਾ ਆਨੰਦ ਲੈਣ ਲਈ ਆ ਰਹੇ ਹਨ। ਮੇਲੇ 'ਚ ਬੱਚਿਆਂ ਲਈ ਖਿਡੌਣੇ ਅਤੇ ਝੂਲਿਆਂ ਦਾ ਵਿਸ਼ੇਸ਼ ਕ੍ਰੇਜ਼ ਹੈ।

ਨਾਲ ਹੀ ਔਰਤਾਂ ਫੂਡ ਕਾਰਨਰ 'ਚ ਸਵਾਦੀ ਖਾਣਿਆਂ ਦਾ ਸਵਾਦ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੇਲੇ 'ਚ ਰੈਡੀਮੇਡ ਗਾਰਮੈਂਟ, ਫਿਰੋਜ਼ਾਬਾਦ ਦੀਆਂ ਕੱਚ ਦੀਆਂ ਚੂੜੀਆਂ, ਫਰਨੀਚਰ ਹੈਂਡੀਕ੍ਰਾਫਟ ਦੀਆਂ ਆਈਟਮਾਂ, ਇਲੈਕਟ੍ਰਾਨਿਕ ਆਈਟਮਾਂ, ਔਰਤਾਂ ਲਈ ਮੇਕਅਪ ਦਾ ਸਮਾਨ ਆਦਿ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੇਲਾ ਕੰਪਲੈਕਸ 'ਚ ਸੈਲਫੀ ਜ਼ੋਨ ਮੁੱਖ ਖਿੱਚ ਦਾ ਕੇਂਦਰ ਹੈ। ਇਸ 'ਚ ਟੈਲੈਂਟ ਸ਼ੋਅ ਅਤੇ ਲੱਕੀ ਡਰਾਅ ਵੀ ਹੈ।


author

Babita

Content Editor

Related News