ਸਲੇਮ ਟਾਬਰੀ ਪੁਲਸ ਨੇ ਡ੍ਰੀਮ ਵਿਲਾ ਹੋਟਲ ''ਤੇ ਕੀਤੀ ਰੇਡ, ਇਤਰਾਜ਼ਯੋਗ ਹਾਲਤ ''ਚ ਮੁੰਡੇ-ਕੁੜੀਆਂ ਨੂੰ ਕੀਤਾ ਕਾਬੂ

Tuesday, Dec 17, 2024 - 08:09 AM (IST)

ਲੁਧਿਆਣਾ (ਅਨਿਲ, ਅਸ਼ੋਕ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਜਲੰਧਰ ਬਾਈਪਾਸ ਚੌਕ ’ਚ ਸੋਮਵਾਰ ਨੂੰ ਪੁਲਸ ਵੱਲੋਂ ਡ੍ਰੀਮ ਵਿਲਾ ਹੋਟਲ ’ਚ ਛਾਪਾ ਮਾਰਿਆ ਗਿਆ, ਜਿਥੋਂ ਚੈਕਿੰਗ ਦੌਰਾਨ ਪੁਲਸ ਨੇ ਵੱਖ-ਵੱਖ ਕਮਰਿਆਂ ’ਚੋਂ ਸ਼ੱਕੀ ਹਾਲਾਤ ’ਚ 3 ਲੜਕੇ ਅਤੇ 3 ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ’ਚ ਕਾਬੂ ਕੀਤਾ। ਦੱਸਣਯੋਗ ਹੈ ਕਿ ਉਕਤ ਹੋਟਲ ’ਚ ਪਿਛਲੇ ਲੰਬੇ ਸਮੇਂ ਤੋਂ ਕਈ ਅਨੈਤਿਕ ਕਾਰਜ ਹੋਣ ਸਬੰਧੀ ਪੁਲਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਆਧਾਰ ’ਤੇ ਸੋਮਵਾਰ ਸਲੇਮ ਟਾਬਰੀ ਪੁਲਸ ਦੀ ਟੀਮ ਵੱਲੋਂ ਹੋਟਲ ਡ੍ਰੀਮ ਵਿਲਾ ’ਤੇ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ : ਛੋਲਿਆਂ ਦੀ ਸਬਜ਼ੀ 'ਚੋਂ ਨਿਕਲਿਆ ਕੰਨ ਖਜੂਰਾ, ਦੁਕਾਨ ਵਾਲਾ ਕਹਿੰਦਾ- 'ਇਹ ਤਾਂ ਪਾਲਕ ਦੀ ਡੰਡੀ ਐ ਜੀ...'

ਦੱਸਿਆ ਜਾ ਰਿਹਾ ਹੈ ਕਿ ਉਕਤ ਹੋਟਲ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਵੱਲੋਂ ਕਈ ਵਾਰ ਇਸ ਹੋਟਲ ਦੀਆਂ ਸ਼ਿਕਾਇਤਾਂ ਸਲੇਮ ਟਾਬਰੀ ਪੁਲਸ ਨੂੰ ਕੀਤੀਆਂ ਗਈਆਂ ਸਨ ਕਿ ਇਸ ਹੋਟਲ ’ਚ ਦਿਨ-ਰਾਤ ਗਲਤ ਕੰਮ ਹੁੰਦੇ ਹਨ, ਜਿਸ ਕਾਰਨ ਥਾਣਾ ਸਲੇਮ ਟਾਬਰੀ ਦੇ ਸਹਾਇਕ ਮੁਖੀ ਸਬ-ਇੰਸਪੈਕਟਰ ਕਸ਼ਮੀਰ ਸਿੰਘ, ਥਾਣੇਦਾਰ ਜਿੰਦਰ ਲਾਲ ਦੀ ਪੁਲਸ ਟੀਮ ਨੇ ਛਾਪੇਮਾਰੀ ਕੀਤੀ, ਜਿੱਥੋਂ ਪੁਲਸ ਨੇ 3 ਲੜਕੇ ਅਤੇ 3 ਲੜਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਜਦੋਂ ਉਕਤ ਮਾਮਲੇ ’ਚ ਸਹਾਇਕ ਥਾਣਾ ਮੁਖੀ ਕਸ਼ਮੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤੱਥਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਉਕਤ ਹੋਟਲ ਦੇ ਮਾਮਲੇ ’ਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News