ਖਹਿਰਾ ਕਾਂਗਰਸ ਦੀ ਫਿਕਰ ਨਾ ਕਰਨ, ਆਪਣੀ ਕੁਰਸੀ ਸਾਂਭ ਕੇ ਰੱਖਣ : ਧਰਮਸੋਤ

Monday, Oct 30, 2017 - 11:54 AM (IST)

ਖਹਿਰਾ ਕਾਂਗਰਸ ਦੀ ਫਿਕਰ ਨਾ ਕਰਨ, ਆਪਣੀ ਕੁਰਸੀ ਸਾਂਭ ਕੇ ਰੱਖਣ : ਧਰਮਸੋਤ

ਲੁਧਿਆਣਾ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਖਹਿਰਾ ਨੂੰ ਆਪਣਾ ਇਲਾਜ ਕਰਾਉਣ ਦੀ ਲੋੜ ਹੈ। ਉਨ੍ਹਾਂ ਨੇ ਖਹਿਰਾ ਵਲੋਂ ਦਿੱਤੇ ਬਿਆਨ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਖਹਿਰਾ ਨੂੰ ਹਮੇਸ਼ਾ ਮੀਡੀਆ 'ਚ ਬਣੇ ਰਹਿਣ ਦੀ ਆਦਤ ਹੈ, ਇਸ ਲਈ ਉਹ ਉਲਟੇ-ਸਿੱਧੇ ਬਿਆਨ ਦਿੰਦੇ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖਹਿਰਾ ਆਪਣੀ ਕੁਰਸੀ ਸੰਭਾਲਣ ਅਤੇ ਕਾਂਗਰਸ ਦੀ ਚਿੰਤਾ ਨਾ ਕਰਨ, ਜਿੱਥੇ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੈ, ਉਹ ਆਪਣੇ ਵਿਧਾਇਕਾਂ ਦਾ ਦਿਲ ਲਾ ਕੇ ਰੱਖਦੇ ਹਨ ਅਤੇ ਉਨ੍ਹਾਂ ਦੀ ਹਰ ਗੱਲ ਸੁਣਦੇ ਹਨ। ਅਜਿਹੇ 'ਚ ਖਹਿਰਾ ਵਲੋਂ ਦਿੱਤੇ ਗਏ ਬਿਆਨ ਕੋਈ ਮਾਇਨੇ ਨਹੀਂ ਰੱਖਦੇ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਕਾਂਗਰਸ 'ਚ ਬਗਾਵਤ ਦਾ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਵਿਧਾਇਕਾਂ ਨਾਲ ਮੁਲਾਕਾਤ ਨਹੀਂ ਕਰਦੇ। 
 


Related News