ਅਜੇ ਤਕ ਨਹੀਂ ਭੁੱਲੇ ਲੋਕ ਨੋਟਬੰਦੀ ਦਾ ਫਟਕਾ, ਕਿਵੇਂ ਸਹੇਗਾ ਸ਼ਹਿਰ ਹੁਣ 1200 ਕਰੋੜ ਦਾ ਝੱਟਕਾ

Friday, Jun 30, 2017 - 07:22 PM (IST)

ਅਜੇ ਤਕ ਨਹੀਂ ਭੁੱਲੇ ਲੋਕ ਨੋਟਬੰਦੀ ਦਾ ਫਟਕਾ, ਕਿਵੇਂ ਸਹੇਗਾ ਸ਼ਹਿਰ ਹੁਣ 1200 ਕਰੋੜ ਦਾ ਝੱਟਕਾ

ਜਲੰਧਰ (ਅਸ਼ਵਨੀ ਖੁਰਾਨਾ) — ਪਿਛਲੇ 10 ਸਾਲ ਪੰਜਾਬ 'ਤੇ ਅਕਾਲੀ-ਭਾਜਪਾ ਦਾ ਸ਼ਾਸਨ ਰਿਹਾ, ਜਿਸ ਦੀਆਂ ਨੀਤੀਆਂ ਦੀ ਵਜ੍ਹਾਂ ਨਾਲ ਉਦਯੋਗ ਤੇ ਵਪਾਰ ਜਗਤ ਕਾਫੀ ਪ੍ਰਭਾਵਿਤ ਰਿਹਾ। ਸੈਕੜਿਆਂ ਯੂਨਿਟ ਦੂਜੇ ਸੂਬਿਆਂ 'ਚ ਪਲਾਇਨ ਕਰ ਗਏ ਤੇ ਹਜ਼ਾਰਾਂ ਨੂੰ ਤਾਲਾਬੰਦੀ ਦਾ ਸ਼ਿਕਾਰ ਹੋਣਾ ਪਿਆ। ਪਿਛਲੇ 10 ਸਾਲ ਮੰਦੀ ਦਾ ਦੌਰ ਝੇਲਣ ਤੋਂ ਬਾਅਦ ਪੰਜਾਬ ਦੇ ਕਾਰੋਬਾਰ ਜਗਤ ਨੂੰ ਨੋਟਬੰਦੀ ਦੀ ਵਜ੍ਹਾਂ ਤੋਂ ਵੀ ਮੰਦੀ ਦਾ ਦੌਰ ਝੇਲਣਾ ਪਿਆ। ਹੁਣ ਪੰਜਾਬ ਕੇਸਰੀ ਵਲੋਂ ਕੀਤੇ ਗਏ ਸਰਵੇ ਦੇ ਮੁਤਾਬਕ ਇਕਲੇ ਜਲੰਧਰ ਦੇ ਕਾਰੋਬਾਰ ਜਗਤ ਨੂੰ ਜੀ. ਐੱਸ. ਟੀ. ਦੇ ਕਾਰਨ ਕਰੀਬ 1200 ਕਰੋੜ ਰੁਪਏ ਦਾ ਨੁਕਸਾਨ ਚੁੱਕਣ ਪੈ ਰਿਹਾ ਹੈ।
ਪਿਛਲੇ ਇਕ ਮਹੀਨੇ ਤੋਂ ਪਰਚੇਜ਼ ਬੰਦ ਪਈ ਹੈ ਤੇ ਮੰਦੀ ਦਾ ਦੌਰ 3-4 ਮਹੀਨੇ ਤੇ ਰਹਿਣ ਦੀ ਸੰਭਾਵਨਾ ਹੈ। ਡਿਮਾਂਡ 'ਚ ਕਮੀ ਦੇ ਚਲਦੇ ਕਈ ਯੂਨੀਟਾਂ ਨੇ ਆਪਣੇ ਉਤਪਾਦਨ ਘੱਟ ਕਰ ਦਿੱਤੇ ਹਨ। ਕਈ ਉਦਯੋਗਾਂ ਦੀ ਪੂੰਜੀ ਸਰਕਾਰੀ ਟੈਕਸ 'ਚ ਹੀ ਖਪਤ ਹੋ ਜਾਵੇਗੀ ਤੇ ਕਈਆਂ ਨੂੰ ਜ਼ਿਆਦਾ ਟੈਕਸ ਸਲੈਬ ਦੇ ਕਾਰਨ ਮੰਦੀ ਦਾ ਸਾਹਮਣਾ ਕਰਨਾ ਪਵੇਗਾ। ਵਪਾਰ ਜਗਤ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਦਾ ਕਾਰੋਬਾਰ ਜਗਤ ਇਸ ਸਮੇਂ 1200 ਕਰੋੜ ਦਾ ਫੱਟਕਾ ਝੇਲਣ ਦੀ ਹਾਲਤ 'ਚ ਨਹੀਂ ਹੈ, ਇਸ ਲਈ ਆਣ ਵਾਲੇ ਦਿਨਾਂ 'ਚ ਨਿਰਾਸ਼ ਦਾ ਮਾਹੌਲ ਹੋਰ ਵੱਧ ਸਕਦਾ ਹੈ ਤੇ ਜੇਕਰ ਬੈਂਕਾਂ ਦਾ ਐੱਨ. ਪੀ. ਏ. ਵਧਿਆ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ।  


Related News