ਸ਼੍ਰੋਮਣੀ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਵੱਡਾ ਝਟਕਾ

01/10/2017 7:25:36 PM

ਮਾਨਸਾ (ਜੱਸਲ) : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵਿਧਾਨ ਸਭਾ ਹਲਕਾ ਮਾਨਸਾ ''ਚ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਅਕਾਲੀ ਦਲ ਸ਼ਹਿਰੀ ਦੀ ਇਕਾਈ ਭੀਖੀ ਦੇ ਪ੍ਰਧਾਨ ਕਰਮਜੀਤ ਸਿੰਘ ਪੱਪੀ ਆਪਣੇ 200 ਸਾਥੀਆਂ ਅਤੇ ਮਿੱਠੂ ਸਿੰਘ ਨੰਬਰਦਾਰ 100 ਸਾਥੀਆਂ ਸਮੇਤ ਆਮ ਆਦਮੀ ਪਾਰਟੀ ''ਚ ਸ਼ਾਮਲ ਹੋ ਗਏ। ਉਨ੍ਹਾਂ ਦੇ ਪਾਰਟੀ ''ਚ ਸ਼ਾਮਲ ਹੋਣ ਸਮੇ ਹਾਜ਼ਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਪੱਪੀ ਅਤੇ ਮਿੱਠੂ ਸਿੰਘ ਨੰਬਰਦਾਰ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ''ਚ ਪਰਿਵਾਰਵਾਦ ਭਾਰੂ ਹੋਣ ਕਾਰਨ ਅਹੁਦੇਦਾਰਾਂ ਅਤੇ ਆਮ ਵਰਕਰਾਂ ਕੋਈ ਪੁੱਛ-ਪੜਤਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਪਾਰਟੀ ਪ੍ਰੋਗਰਾਮਾਂ ਅਤੇ ਮੀਟਿੰਗਾਂ ''ਚ ਵੀ ਆਉਣ ਦਾ ਸੱਦਾ ਤੱਕ ਨਹੀਂ ਦਿੱਤਾ ਜਾਂਦਾ। ਇਸ ਤੋ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਿਸ ਕਾਰਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਖਹਿੜਾ ਛੱਡਣਾ ਪਿਆ ਹੈ।
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਲੋਕ ਇਸ ਵਾਰ ਝਾੜੂ ਨਾਲ ਸਾਰਾ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਚੱਲਦਾ ਕਰ ਦੇਣਗੇ। ਇਸ ਦੌਰਾਨ ਭੀਖੀ ਵਿਖੇ ਕਰਮਜੀਤ ਸਿੰਘ ਪੱਪੀ ਪ੍ਰਧਾਨ ਆਪਣੇ 200 ਸਾਥੀਆਂ ਸਮੇਤ ਅਤੇ ਮਿਠੂ ਸਿੰਘ ਨੰਬਰਦਾਰ 100 ਸਾਥੀਆਂ ਸਮੇਤ ''ਆਪ'' ਵਿਚ ਸ਼ਾਮਲ ਹੋਏ,ਜਿੰਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। 


Gurminder Singh

Content Editor

Related News