ਨਵਾਂਸ਼ਹਿਰ 'ਚ ਆਏ ਪਾਜ਼ੇਟਿਵ ਮਰੀਜ਼ਾਂ 'ਚ ਸਚਿਨ ਤੇਂਦੁਲਕਰ ਦਾ ਹਮਸ਼ਕਲ ਵੀ ਸ਼ਾਮਲ

06/13/2020 3:55:31 PM

ਨਵਾਂਸ਼ਹਿਰ (ਜੋਵਨਪ੍ਰੀਤ,ਤ੍ਰਿਪਾਠੀ) : ਨਵਾਂਸ਼ਹਿਰ ਜ਼ਿਲ੍ਹੇ 'ਚ ਬੀਤੇ ਦਿਨੀਂ 5 ਨਵੇਂ ਕੋਵਿਡ ਮਰੀਜ਼ ਸਾਹਮਣੇ ਆਏ ਸਨ। ਇਨ੍ਹਾਂ 'ਚੋਂ ਚਾਰ ਦਾ ਸਬੰਧ ਸਾਹਲੋਂ ਪਿੰਡ ਨਾਲ ਹੈ ਜਦਕਿ ਇੱਕ ਦਾ ਸੋਨਾ ਪਿੰਡ ਨਾਲ ਹੈ। ਸਾਹਲੋਂ ਦੇ ਚਾਰ ਮਰੀਜ਼ ਮਹੀਰਾਸ਼ਟਰ ਤੋਂ ਵਾਪਸ ਆਏ ਦੱਸੇ ਜਾਂਦੇ ਹਨ, ਉਨ੍ਹਾਂ 'ਚ ਸਚਿਨ ਤੇਂਦੁਲਕਰ ਦਾ ਹਮਸ਼ਕਲ ਬਲਵੀਰ ਚੰਦ ਵੀ ਸ਼ਾਮਿਲ ਹੈ ਜੋ ਕਿ ਮੁੰਬਈ 'ਚ ਰਹਿ ਰਿਹਾ ਸੀ। ਦੱਸ ਦਈਏ ਕਿ ਇੱਕ ਨੋਜਵਾਨ ਸੋਨਾ ਪਿੰਡ ਨਾਲ ਸਬੰਧਤ ਮਰੀਜ਼ ਸ਼ਹਿਰ ਦੇ ਇੱਕ ਸਟੋਰ 'ਮੋਰ' ਦਾ ਕਰਮਚਾਰੀ ਦੱਸਿਆ ਜਾਂਦਾ ਹੈ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੱਜ ਇੱਕ ਕੋਵਿਡ ਮਰੀਜ਼ ਜੋ ਕਿ ਰਾਹੋਂ ਨਾਲ ਸਬੰਧਤ ਹੈ, ਨੂੰ ਛੁੱਟੀ ਦੇ ਦਿੱਤੀ ਗਈ। ਹੁਣ ਜ਼ਿਲ੍ਹੇ 'ਚ ਅੱਜ ਦੇ ਪਾਜ਼ਿਟਿਵ ਮਰੀਜ਼ਾਂ ਨੂੰ ਮਿਲਾ ਕੇ 17 ਐਕਟਿਵ ਕੇਸ ਹੋ ਗਏ ਹਨ।

ਇਹ ਵੀ ਪੜ੍ਹੋ : 'ਕੋਰੋਨਾ' ਦੇ ਇਲਾਜ ਲਈ ਪੰਜਾਬ ਆ ਰਹੇ ਦਿੱਲੀ ਦੇ ਲੋਕ, ਸਿਹਤ ਮਹਿਕਮਾ ਚੌਕਸ

PunjabKesari

ਮੋਰ ਮੈਗਾ ਸਟੋਰ ਦਾ 1 ਮੁਲਾਜ਼ਮ ਅਤੇ ਮਹਾਰਾਸ਼ਟਰ ਤੋਂ ਪਰਤੇ 4 ਵਿਅਕਤੀ ਕੋਰੋਨਾ ਪਾਜ਼ੇਟਿਵ 
ਵਾਂਸ਼ਹਿਰ ਵਿਖੇ ਕੋਰੋਨਾ ਦੇ 5 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ। ਜਿਸ ਨਾਲ ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਸ਼ੁਰੂਆਤ ਦਾ ਕੇਂਦਰ ਬਣ ਕੇ 2 ਵਾਰ ਕੋਰੋਨਾ ਮੁਕਤ ਹੋਣ ਵਾਲੇ ਨਵਾਂਸ਼ਹਿਰ ਵਿਖੇ ਮੁੜ ਇਕ ਵਾਰ ਫਿਰ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਨਵਾਂਸ਼ਹਿਰ ਦੇ ਪੁਰਾਣੀ ਕਚਹਿਰੀ ਰੋਡ 'ਤੇ ਸਥਿਤ ਬਾਰਾਂਦਰੀ ਬਾਗ ਦੇ ਸਾਹਮਣੇ ਸਥਿਤ ਮੋਰ ਮੈਗਾ ਗ੍ਰੋਸਰੀ ਸਟੋਰ ਵਿਖੇ ਕੰਮ ਕਰਨ ਵਾਲੇ ਇਕ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਇਸੇ ਸਟੋਰ 'ਤੇ ਹੋਰ 14 ਵਿਅਕਤੀ ਕੰਮ ਕਰਦੇ ਹਨ। ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ 5 ਕੇਸਾਂ 'ਚ 4 ਪਿੰਡ ਸਾਹਲੋਂ ਨਾਲ ਸਬੰਧਤ ਹਨ, ਜੋ ਮਹਾਰਾਸ਼ਟਰ ਤੋਂ ਪਰਤੇ ਹਨ ਅਤੇ 1 ਮਰੀਜ਼ ਪਿੰਡ ਸੋਨਾ ਦਾ ਹੈ, ਜੋ ਨਵਾਂਸ਼ਹਿਰ ਦੇ ਮੋਰ ਸਟੋਰ ਵਿਖੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਕ ਕੋਵਿਡ ਮਰੀਜ਼ ਨੂੰ ਰਿਕਵਰ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਹੈ, ਜਿਸਦੇ ਚਲਦੇ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 17 ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਟੋਰ 'ਤੇ ਰੋਜ਼ਾਨਾ ਭਾਰੀ ਗਿਣਤੀ 'ਚ ਲੋਕ ਗ੍ਰੋਸਰੀ ਆਈਟਮ ਖ੍ਰੀਦਣ ਲਈ ਆਉਂਦੇ ਹਨ। ਅਜਿਹੇ 'ਚ ਜੇਕਰ ਗ੍ਰੋਸਰੀ ਸਟੋਰ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਕੋਰੋਨਾ ਦਾ ਵਿਸਫੋਟ ਬਣਦੇ ਹਨ ਤਾਂ ਪ੍ਰਸ਼ਾਸਨ ਲਈ ਇਸ ਸਟੋਰ 'ਤੇ ਰੋਜ਼ਾਨਾ ਸ਼ਾਪਿੰਗ ਲਈ ਆਉਣ ਵਾਲੇ ਬਾਰੀ ਗਿਣਤੀ 'ਚ ਲੋਕਾਂ ਦੇ ਸੈਂਪਲ ਲੈਣਾ ਜ਼ਰੂਰੀ ਹੋ ਜਾਵੇਗਾ। ਜ਼ਿਲ੍ਹੇ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਉਣ 'ਤੇ ਕੋਰੋਨਾ ਦਾ ਅੰਕੜਾ ਵੱਧ ਕੇ 129 ਹੋ ਗਿਆ ਹੈ, ਹਾਲਾਂਕਿ ਜ਼ਿਲ੍ਹੇ 'ਚ ਕੋਰੋਨਾ ਦੇ 110 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, 1 ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਨਹੀਂ ਰੁਕ ਰਿਹਾ 'ਕੋਰੋਨਾ', 6 ਨਵੇਂ ਮਾਮਲੇ ਆਏ ਸਾਹਮਣੇ

ਸਿਹਤ ਅਤੇ ਸਿਵਲ ਪ੍ਰਸ਼ਾਸਨ ਕੋਰੋਨਾ ਮਾਮਲਿਆਂ 'ਚ ਕਰਦੈ ਦੇਰੀ
ਕੋਰੋਨਾ ਮਾਮਲਿਆਂ ਦਾ ਖੁਲਾਸਾ ਕਰਨ 'ਚ ਵਿਭਾਗ ਦਾ ਵਤੀਰਾ ਤੰਗਦਿਲ ਚੱਲ ਰਿਹਾ ਹੈ। ਪ੍ਰੈੱਸ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣ ਲਈ ਲਗਾਤਾਰ ਲਟਕਾਇਆ ਜਾਂਦਾ ਹੈ। ਸਿਵਲ ਸਰਜਨ ਪ੍ਰੈੱਸ ਦਾ ਫੋਨ ਚੁੱਕਣ ਤੋਂ ਕੰਨੀ ਕਤਰਾਉਂਦੇ ਹਨ ਤਾਂ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਨਾ ਲੁਕਾਏ ਜਾ ਸਕਣ ਵਾਲੇ ਮਾਮਲਿਆਂ ਪ੍ਰਤੀ ਉਦਾਸੀਨ ਵਤੀਰਾ ਅਪਣਾਉਂਦਾ ਹੈ, ਜਿਸਨੂੰ ਲੈ ਕੇ ਮੀਡੀਆ 'ਚ ਵੀ ਸਿਹਤ ਅਤੇ ਜ਼ਿਲਾ ਪ੍ਰਸ਼ਾਸਨ ਪ੍ਰਤੀ ਰੋਸ ਹੈ।

 


Anuradha

Content Editor

Related News