ਐੱਸ. ਡੀ. ਐੱਮ. ਵੱਲੋਂ ਸਰਕਾਰੀ ਸਕੂਲ ਬਰਨਾਲਾ ਕਲਾਂ ਦੀ ਪੜਤਾਲ
Friday, Mar 02, 2018 - 12:29 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਉੱਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਆਦਿੱਤਿਆ ਉੱਪਲ ਆਈ.ਏ.ਐੱਸ. ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾਂ ਕਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਕੂਲ 'ਚ 2 ਅਧਿਆਪਕ ਹਾਜ਼ਰ ਸਨ ਤੇ ਇਕ ਅਧਿਆਪਕ ਪ੍ਰਸੂਤਾ ਛੁੱਟੀ 'ਤੇ ਅਤੇ ਇਕ ਮੈਡੀਕਲ ਛੁੱਟੀ 'ਤੇ ਸੀ। ਸਕੂਲ 'ਚ ਸਪੈਸ਼ਲ ਬੱਚਿਆਂ ਦੀ ਸਿਖਲਾਈ ਦੇ ਮਿਆਰ ਦੀ ਵੀ ਸਮੀਖਿਆ ਕੀਤੀ ਗਈ, ਜੋ ਕਿ ਤਸੱਲੀਬਖਸ਼ ਸੀ। ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਸਬੰਧੀ ਬੱਚਿਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਹਾਜ਼ਰ ਅਧਿਆਪਕਾਂ ਨੂੰ ਹੋਰ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ।