ਹਫ਼ਤਾ ਪਹਿਲਾਂ ਯੂਕ੍ਰੇਨ ਗਿਆ ਪੰਜਾਬੀ ਨੌਜਵਾਨ, ਮਾਂ ਬੋਲੀ- ਫੋਨ ਕੱਟਦਿਆਂ ਹੀ ਵਧ ਜਾਂਦੀਆਂ ਦਿਲ ਦੀਆਂ ਧੜਕਨਾਂ

Monday, Feb 28, 2022 - 03:15 PM (IST)

ਹਫ਼ਤਾ ਪਹਿਲਾਂ ਯੂਕ੍ਰੇਨ ਗਿਆ ਪੰਜਾਬੀ ਨੌਜਵਾਨ, ਮਾਂ ਬੋਲੀ- ਫੋਨ ਕੱਟਦਿਆਂ ਹੀ ਵਧ ਜਾਂਦੀਆਂ ਦਿਲ ਦੀਆਂ ਧੜਕਨਾਂ

ਜਲੰਧਰ (ਪੁਨੀਤ)- ਯੂਕ੍ਰੇਨ ਵਿਚ ਪੜ੍ਹਾਈ ਕਰਨ ਅਤੇ ਖ਼ੁਦ ਨੂੰ ਸੈਟਲ ਕਰਨ ਲਈ ਗਿਆ ਜਲੰਧਰ ਦਾ ਜਤਿਨ ਜੇਕਰ ਆਪਣੀ ਵਾਪਸ ਜਾਣ ਲਈ ਅਗਲੇ ਹਫ਼ਤੇ ਦੀ ਟਿਕਟ ਲੈ ਲੈਂਦਾ ਤਾਂ ਘਰ ਵਾਲੇ ਉਸ ਨੂੰ ਜਾਣ ਨਾ ਦਿੰਦੇ ਕਿਉਂਕਿ ਜਤਿਨ ਦੇ ਯੂਕ੍ਰੇਨ ਪਹੁੰਚਣ ਦੇ ਤੁਰੰਤ ਬਾਅਦ ਹਾਲਾਤ ਖ਼ਰਾਬ ਹੋਣੇ ਸ਼ੁਰੂ ਹੋ ਗਏ ਸਨ। ਗੁਰੂ ਗੋਬਿੰਦ ਸਿੰਘ ਨਗਰ (ਨੇੜੇ ਜੀ. ਟੀ. ਬੀ. ਨਗਰ) ਦਾ ਰਹਿਣ ਵਾਲੇ ਜਤਿਨ ਸਹਿਗਲ ਦੇ ਪਰਿਵਾਰ ਦਾ ਆਪਣਾ ਕਾਰੋਬਾਰ ਹੈ ਪਰ ਉਹ ਪੜ੍ਹਨ ਅਤੇ ਖ਼ੁਦ ਨੂੰ ਸੈਟਲ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ। ਹੁਣ ਯੂਕ੍ਰੇਨ ਵਿਚ ਹਾਲਾਤ ਖ਼ਰਾਬ ਹਨ ਅਤੇ ਜਦੋਂ ਤੱਕ ਜਤਿਨ ਵਾਪਸ ਨਹੀਂ ਆ ਜਾਂਦਾ ਘਰ ਵਾਲਿਆਂ ਦਾ ਫਿਕਰਮੰਦ ਹੋਣਾ ਸੁਭਾਵਿਕ ਹੈ।

ਇਹ ਵੀ ਪੜ੍ਹੋ:  ਪ੍ਰਿੰਸੀਪਲ ਵੱਲੋਂ ਕੁੜੀਆਂ ਨਾਲ ਕੀਤੇ ਗਏ ਯੌਨ ਸ਼ੋਸ਼ਣ ਦੇ ਮਾਮਲੇ 'ਚ ਰੂਪਨਗਰ ਪੁਲਸ ਦਾ ਵੱਡਾ ਐਕਸ਼ਨ

ਭਰਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਇਆ ਸੀ ਭਾਰਤ ਜਤਿਨ
ਜਤਿਨ ਦੇ ਵੱਡੇ ਭਰਾ ਹਿਤਿਨ ਸਹਿਗਲ ਦਾ ਫਰਵਰੀ ਵਿਚ ਵਿਆਹ ਤੈਅ ਸੀ, ਜਿਸ ਕਾਰਨ ਉਹ 20 ਜਨਵਰੀ ਨੂੰ ਯੂਕ੍ਰੇਨ ਤੋਂ ਭਾਰਤ ਵਾਪਸ ਆਇਆ ਸੀ। ਭਰਾ ਦਾ 5 ਫਰਵਰੀ ਨੂੰ ਵਿਆਹ ਸੀ ਅਤੇ 7 ਫਰਵਰੀ ਨੂੰ ਪਾਰਟੀ ਰੱਖੀ ਗਈ ਸੀ। ਇਸ ਦੌਰਾਨ ਭੰਗੜੇ ਵੀ ਪਾਏ ਗਏ ਅਤੇ ਜਤਿਨ ਨੇ ਹਰ ਪਾਰਟੀ ਦਾ ਆਨੰਦ ਮਾਣਿਆ ਪਰ ਹੁਣ ਇਸ ਦੇ ਉਲਟ ਯੂਕ੍ਰੇਨ ਵਿਚ ਉਸ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਿਵਾਰਕ ਮੈਂਬਰਾਂ ਵਿਚ ਪਿਤਾ ਰੰਜਨ ਸਹਿਗਲ, ਮਾਤਾ ਸ਼੍ਰੀਮਤੀ ਵਿੱਕੀ ਸਹਿਗਲ, ਭਰਾ ਹਿਤਿਨ ਸਹਿਗਲ, ਮੰਜੂ ਸਹਿਗਲ ਅਤੇ ਕਜ਼ਨ ਦੀਪਕ ਘਈ ਲਗਾਤਾਰ ਉਸ ਨਾਲ ਫੋਨ ’ਤੇ ਸੰਪਰਕ ਕਰ ਰਹੇ ਹਨ। ਮਾਤਾ ਦਾ ਕਹਿਣਾ ਹੈ ਕਿ ਜਦੋਂ ਤੱਕ ਫੋਨ ’ਤੇ ਗੱਲ ਹੁੰਦੀ ਰਹਿੰਦੀ ਹੈ, ਉਦੋਂ ਤੱਕ ਤਸੱਲੀ ਰਹਿੰਦੀ ਹੈ ਪਰ ਫੋਨ ਕੱਟ ਜਾਂਦਾ ਹੈ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਜਾਂਦੀਆਂ ਹਨ।

ਜਤਿਨ ਨੇ 10 ਫਰਵਰੀ ਨੂੰ ਵਾਪਸ ਯੂਕ੍ਰੇਨ ਜਾਣ ਦੀ ਟਿਕਟ ਬੁੱਕ ਕਰਵਾ ਲਈ ਸੀ ਪਰ ਘਰ ਵਾਲੇ 1 ਹਫ਼ਤਾ ਹੋਰ ਰੁਕਣ ਨੂੰ ਕਹਿ ਰਹੇ ਸਨ। ਪਰ ਉਹ ਜ਼ਿੱਦ ਕਰਕੇ ਚਲਾ ਗਿਆ। ਜੇਕਰ ਉਸ ਨੇ ਅਗਲੇ ਹਫ਼ਤੇ ਦੀ ਟਿਕਟ ਕਰਵਾਈ ਹੁੰਦੀ ਤਾਂ ਉਹ ਇਥੇ ਸੁਰੱਖਿਅਤ ਹੁੰਦਾ। ਉਸ ਦੇ ਜਾਣ ਤੋਂ ਬਾਅਦ ਹਾਲਾਤ ਖ਼ਰਾਬ ਹੋਣੇ ਸ਼ੁਰੂ ਹੋ ਗਏ। ਘਰ ਵਾਲੇ ਉਸ ਨੂੰ ਵਾਪਸ ਆਉਣ ਲਈ ਕਹਿਣ ਲੱਗੇ। ਹੁਣ ਘਰ ਵਾਲੇ ਉਸ ਦੇ ਵਾਪਸ ਆਉਣ ਦੀ ਦੁਆ ਕਰ ਰਹੇ ਹਨ ਅਤੇ ਭਾਰਤ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਭਾਰਤ ਦੇ ਜਿੰਨੇ ਵੀ ਬੱਚੇ ਯੂਕ੍ਰੇਨ ਵਿਚ ਫਸੇ ਹੋਏ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ।

ਇਹ ਵੀ ਪੜ੍ਹੋ: ਨੰਗਲ: ਬੱਚੀਆਂ ਨਾਲ ਯੌਨ ਸ਼ੋਸ਼ਣ ਮਾਮਲੇ 'ਚ ਗ੍ਰਿਫ਼ਤਾਰ ਪ੍ਰਿੰਸੀਪਲ ਨੇ ਪੁੱਛਗਿੱਛ ਦੌਰਾਨ ਕੀਤੇ ਵੱਡੇ ਖ਼ੁਲਾਸੇ

ਡੀ. ਸੀ. ਆਫ਼ਿਸ ਵਿਚ ਨਾਂ ਲਿਖਵਾਇਆਂ 4 ਦਿਨ ਬੀਤ ਗਏ, ਕਿਸੇ ਨੇਤਾ ਤੋਂ ਨਹੀਂ ਮਿਲੀ ਮਦਦ
ਯੂਕ੍ਰੇਨ ਵਿਚ ਬਾਰਡਰ ’ਤੇ ਫਸੇ ਹੋਏ ਜਤਿਨ ਦੇ ਭਰਾ ਹਿਤਿਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਜਾਣਕਾਰੀ ਮੰਗੀ ਗਈ ਸੀ। ਉਸ ਦੇ ਬਾਅਦ ਉਨ੍ਹਾਂ ਡੀ. ਸੀ. ਦਫ਼ਤਰ ਵਿਚ ਆਪਣੇ ਭਰਾ ਦੀ ਪੂਰੀ ਡਿਟੇਲ ਲਿਖਵਾ ਦਿੱਤੀ ਸੀ। ਇਸ ਨੂੰ ਚਾਰ ਦਿਨ ਬੀਤ ਚੁੱਕੇ ਹਨ ਪਰ ਭਰਾ ਦੇ ਆਉਣ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਕਈ ਨੇਤਾਵਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਥੋਂ ਕੋਈ ਮਦਦ ਨਹੀਂ ਮਿਲ ਰਹੀ।

ਇਹ ਵੀ ਪੜ੍ਹੋ: ਜਲੰਧਰ: ਰਿਟਾਇਰਡ ਪੁਲਸ ਕਰਮਚਾਰੀ ਦੇ ਪੁੱਤ ਨੇ ਕੀਤੀ ਖ਼ੁਦਕੁਸ਼ੀ, ਕੁਝ ਮਹੀਨੇ ਪਹਿਲਾਂ ਤੈਅ ਹੋਇਆ ਸੀ ਰਿਸ਼ਤਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News