ਰੂਪਨਗਰ: ਸਬਜ਼ੀ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਝਾੜੀਆਂ ''ਚੋਂ ਮਿਲੀ ਲਾਸ਼

Saturday, May 16, 2020 - 03:11 PM (IST)

ਰੂਪਨਗਰ: ਸਬਜ਼ੀ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਝਾੜੀਆਂ ''ਚੋਂ ਮਿਲੀ ਲਾਸ਼

ਰੂਪਨਗਰ/ਘਨੌਲੀ (ਸ਼ਰਮਾ)— ਸੇਲਜ਼ ਟੈਕਸ ਬੈਰੀਅਰ ਘਨੌਲੀ ਨੇੜੇ ਫੇਰੀ ਲਗਾ ਕੇ ਸਬਜ਼ੀ ਵਾਲੇ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਸੁਰਜੀਤ ਰਾਮ (45) ਪੁੱਤਰ ਨਾਦਰ ਰਾਮ ਵਾਸੀ ਬਾਜੀਗਰ ਬਸਤੀ ਥਲੀਖੁਰਦ ਨੇੜੇ ਸੇਲਜ਼ ਟੈਕਸ ਬੈਰੀਅਰ ਘਨੌਲੀ ਘਰੋਂ ਇਕ ਕਹਿ ਕਿ ਨਿਕਲਿਆ ਸੀ ਕਿ ਉਸ ਨੇ ਕਿਸੇ ਤੋਂ ਪੈਸੇ ਲੈਣੇ ਹਨ ਪਰ ਜਦੋਂ ਦੇਰ ਸ਼ਾਮ ਉਹ ਘਰ ਨਹੀ ਪਹੁੰਚਿਆ ਤਾਂ ਘਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਅੱਜ ਸੇਵੇਰੇ ਉਕਤ ਵਿਅਕਤੀ ਦੀ ਲਾਸ਼ ਘਨੌਲੀ ਨਾਲਾਗੜ ਸੜਕ ਦੇ ਝਾੜੀਆਂ 'ਚ ਹੋਣ ਦੀ ਸੂਚਨਾ ਘਨੌਲੀ ਪੁਲਸ ਨੂੰ ਮਿਲੀ।

ਸੂਚਨਾ ਮਿਲਦੇ ਹੀ ਪੁਲਸ ਚੌਕੀ ਘਨੌਲੀ ਦੇ ਇੰਚਾਰਜ ਜਸਮੇਰ ਸਿੰਘ ਅਤੇ ਸਦਰ ਥਾਣਾ ਰੂਪਨਗਰ ਦੇ ਐੱਸ. ਐੱਚ. ਓ. ਤਿਲਕ ਰਾਜ ਅਤੇ ਐੱਸ. ਪੀ. ਰੂਪਨਗਰ ਰਵੀ ਕੁਮਾਰ ਵੀ ਪੁਲਸ ਪਾਰਟੀ ਸਮੇਤ ਉਕਤ ਥਾਂ 'ਤੇ ਪਹੁੰਚ ਗਏ। ਪੁਲਸ ਵੱਲੋਂ ਫੋਰੈਸਿੰਗ ਟੀਮ ਦੀ ਕਾਰਵਾਈ ਕਰਵਾਉਣ ਉਪਰੰਤ ਲਾਸ਼ ਨੂੰ ਕਬਜੇ 'ਚ ਲੈ ਕੇ ਮ੍ਰਿਤਕ ਸੁਰਜੀਤ ਸਿੰਘ ਦੇ ਪੁੱਤਰ ਬਲਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਦਿੱਤਾ।

ਸਿਰ ਅਤੇ ਗਲੇ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ: ਐੱਸ. ਐੱਚ. ਓ.
ਇਸ ਸਬੰਧੀ ਸਦਰ ਥਾਣਾ ਰੂਪਨਗਰ ਦੇ ਐੱਸ. ਐੱਚ. ਓ. ਤਿਲਕ ਰਾਜ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸਿਰ ਅਤੇ ਗਲੇ ਦੇ ਕਿਸੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ ਇਸ ਲਈ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜਿਆ ਗਿਆ ਹੈ।


author

shivani attri

Content Editor

Related News