ਰੂਪਨਗਰ ਪ੍ਰਸ਼ਾਸਨ ਸਖਤ, ਦੂਜੇ ਦਿਨ ਵੀ ਸਕੂਲੀ ਬੱਸਾਂ ਦੇ ਕੱਟੇ ਚਲਾਨ

02/18/2020 11:34:48 AM

ਰੂਪਨਗਰ (ਸੱਜਣ ਸੈਣੀ)— ਸੰਗਰੂਰ ਦੇ ਕਸਬਾ ਲੌਂਗੋਵਾਲ 'ਚ ਹੋਏ ਦਰਦਨਾਕ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ ਦੇ ਬਾਅਦ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ 'ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਚਲਾਈ ਮੁਹਿੰਮ ਦੂਜੇ ਦਿਨ ਵੀ ਜਾਰੀ ਰਹੀ। ਇਸੇ ਤਹਿਤ ਰੂਪਨਗਰ 'ਚ ਐੱਸ. ਡੀ. ਐੱਮ ਹਰਜੋਤ ਕੌਰ ਵੱਲੋਂ ਟ੍ਰੈਫਿਕ ਪੁਲਸ ਨੂੰ ਨਾਲ ਲੈ ਕੇ ਰੂਪਨਗਰ ਦੇ ਬੇਲਾ ਚੌਕ ਵਿਖੇ ਨਾਕਾ ਲਗਾ ਕੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਤੁਰੰਤ ਚੈਕਿੰਗ ਦੌਰਾਨ ਬਹੁਤ ਘੱਟ ਸਕੂਲੀ ਵਾਹਨ ਮੌਕੇ 'ਤੇ ਗੁਜ਼ਰੇ। ਜ਼ਿਆਦਾਤਰ ਸਕੂਲੀ ਵਾਹਨ ਗੁਪਤ ਰਸਤਿਆਂ ਤੋਂ ਹੁੰਦੇ ਹੋਏ ਸਕੂਲਾਂ ਦੇ 'ਚ ਪਹੁੰਚੇ ।

PunjabKesari

ਰੂਪਨਗਰ ਜ਼ਿਲੇ 'ਚ ਪੁਲਸ ਦੀ ਚੱਲ ਰਹੀ ਚੈਕਿੰਗ ਮੁਹਿੰਮ ਕਾਰਨ ਜ਼ਿਲੇ ਦੇ ਪ੍ਰਾਈਵੇਟ ਸਕੂਲ ਮੁਖੀ ਅਤੇ ਵਾਹਨ ਚਾਲਕ 'ਚ ਕਾਫੀ ਦਹਿਸ਼ਤ ਪਾਈ ਗਈ, ਜਿਸ ਕਰਕੇ ਕਈ ਸਕੂਲਾਂ ਵੱਲੋਂ ਤਾਂ ਸਕੂਲਾਂ ਨੂੰ ਛੁੱਟੀ ਹੀ ਕਰ ਦਿੱਤੀ ਕਿਉਂਕਿ ਜ਼ਿਆਦਾਤਰ ਸਕੂਲਾਂ ਦੇ ਵਾਹਨਾਂ ਦੇ ਚਾਲਕ ਸੇਫ ਸਕੂਲ ਵਾਹਨ ਨਿਯਮ ਪੂਰੇ ਨਹੀਂ ਕਰਦੇ, ਜਿਸ ਕਰਕੇ ਪੁਲਸ ਦੇ ਡਰੋਂ ਕਈ ਸਕੂਲਾਂ ਵੱਲੋਂ ਛੁੱਟੀ ਕਰ ਦਿੱਤੀ ਗਈ ।  
ਇਸ ਦੇ ਇਲਾਵਾ ਕਈ ਸਕੂਲੀ ਵਾਹਨ ਚਾਲਕਾਂ ਵੱਲੋਂ ਪੁਲਸ ਨਾਕਿਆਂ ਦੇ ਡਰੋਂ ਬੱਚਿਆਂ ਨੂੰ ਸਕੂਲ ਦੇ ਕਾਫੀ ਦੂਰ ਉਤਾਰ ਦਿੱਤਾ ਗਿਆ, ਜਿਸ ਕਰਕੇ ਸਕੂਲੀ ਬੱਚਿਆਂ ਨੂੰ ਪੈਦਲ ਹੀ ਸਕੂਲਾਂ ਤੱਕ ਪਹੁੰਚਣਾ ਪਿਆ। ਜਿਨ੍ਹਾਂ ਸਕੂਲੀ ਵਾਹਨਾਂ ਦੇ ਇਕ ਦਿਨ ਪਹਿਲਾਂ ਚਲਾਨ ਹੋਏ ਸਨ, ਜ਼ਿਆਦਾਤਰ ਓਵਰੀ ਸੜਕਾਂ 'ਤੇ ਚੱਲਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਰੂਪਨਗਰ ਟ੍ਰੈਫਿਕ ਪੁਲਸ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੀਆਂ ਪ੍ਰਾਈਵੇਟ ਬੱਸਾਂ ਬੁਲਟ ਮੋਟਰਸਾਈਕਲ ਅਤੇ ਜਗਾੜੂ ਵਾਹਨਾਂ ਦੇ ਚਲਾਨ ਵੀ ਕੀਤੇ ਗਏ ।

PunjabKesari

ਐੱਸ. ਡੀ. ਐੱਮ. ਰੂਪਨਗਰ ਹਰਜੋਤ ਕੌਰ ਨੇ ਦੱਸਿਆ ਕਿ ਦੂਜੇ ਦਿਨ ਵੀਰਾਂ ਨੇ ਚੈਕਿੰਗ ਲਈ ਨਾਕਾ ਲਗਾਇਆ ਪਰ ਕਾਫੀ ਘੱਟ ਵਾਹਨ ਮੌਕੇ ਤੋਂ ਗੁਜ਼ਰੇ, ਜਿਨ੍ਹਾਂ ਦੀ ਚੈਕਿੰਗ ਕੀਤੀ ਗਈ ਪਰਜ਼ਿਆਦਾਤਰ ਸਕੂਲਾਂ ਵੱਲੋਂ ਛੁੱਟੀ ਕਰ ਦਿੱਤੀ ਗਈ ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਇਹ ਚੈਕਿੰਗ ਮੁਹਿੰਮ ਜਾਰੀ ਰਹੇਗੀ। ਚੈਕਿੰਗ ਨਾਕੇ ਦੌਰਾਨ ਮੌਜੂਦ ਸਿਟੀ ਟ੍ਰੈਫਿਕ ਪੁਲਸ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਸਿਰਫ ਰੂਪਨਗਰ 'ਚ 42 ਦੇ ਕਰੀਬ ਸਕੂਲੀ ਵਾਹਨਾਂ ਦੇ ਚਲਾਨ ਅੱਠ ਵਾਹਨ ਇੰਪਾਊਂਡ ਕੀਤੇ ਗਏ ਜਦਕਿ ਪੂਰੇ ਜ਼ਿਲੇ 'ਚ 109 ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 11 ਵਾਹਨ ਇੰਪਾਊਂਡ ਕੀਤੇ ਗਏ। ਇਸ ਤੋਂ ਇਲਾਵਾ ਐੱਸ. ਡੀ. ਐੱਮ. ਵੱਲੋਂ ਕੀਤੇ ਗਏ ਚਲਾਨਾਂ ਦੀ ਗਿਣਤੀ ਵੱਖਰੀ ਹੈ ।

ਭਾਵੇਂ ਹੀ ਪੰਜਾਬ ਦਾ ਪੁਲਸ ਪ੍ਰਸ਼ਾਸਨ 4 ਮਾਸੂਮ ਬੱਚਿਆਂ ਦੀ ਮੌਤ ਦੇ ਬਾਅਦ ਜਾਗਿਆ ਹੈ ਪਰ ਜੇਕਰ ਹੁਣ ਵੀ ਇਹ ਚੈਕਿੰਗ ਈਮਾਨਦਾਰੀ ਨਾਲ ਰੋਜ਼ਾਨਾ ਜਾਰੀ ਰਹੇ ਤਾਂ ਭਵਿੱਖ 'ਚ ਹੋਰ ਮਾਸੂਮਾਂ ਦੀ ਜ਼ਿੰਦਗੀ ਸੁਰੱਖਿਅਤ ਹੋ ਸਕਦੀ ਹੈ।


shivani attri

Content Editor

Related News