ਸਰਕਾਰ ਦੇ ਕਮਾਊ ਪੁੱਤ ਕਹੇ ਜਾਣ ਵਾਲੇ ਪਟਵਾਰੀ ਤੇ ਕਾਨਗੋ ਉਤਰੇ ਸੜਕਾਂ ''ਤੇ

10/11/2019 4:00:45 PM

ਰੂਪਨਗਰ (ਸੱਜਣ ਸੈਣੀ) - ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਸਰਕਾਰ ਦੇ ਕਮਾਊ ਪੁੱਤ ਕਹੇ ਜਾਣ ਵਾਲੇ ਪਟਵਾਰੀ ਅਤੇ ਕਾਨਗੋ ਸੜਕਾਂ 'ਤੇ ਉਤਰ ਆਏ ਹਨ। ਧਰਨਾ ਦੇ ਰਹੇ ਉਕਤ ਪਟਵਾਰੀਆਂ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ, ਜੋ ਉਨ੍ਹਾਂ ਨੇ ਢਾਈ ਸਾਲ ਪੂਰੇ ਹੋਣ ਦੇ ਬਾਵਜੂਦ ਵੀ ਪੂਰੇ ਨਹੀਂ ਕੀਤੇ। ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਦੇਣ ਦੇ ਦਾਅਵੇ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਪੰਜਾਬ 'ਚ ਕੁੱਲ 4710 ਪੋਸਟਾਂ 'ਚੋਂ 2200 ਪੋਸਟਾਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਭਰਨ ਦੀ ਥਾਂ ਸਰਕਾਰ ਰਿਟਾਇਰ ਪਟਵਾਰੀਆਂ ਨੂੰ 2-2 ਸਾਲ ਦਾ ਠੇਕਾ ਦੇ ਕੇ ਭਰਤੀ ਕਰ ਰਹੀ ਹੈ।

PunjabKesari

ਜੇਕਰ ਸਰਕਾਰ ਇਸੇ ਤਰ੍ਹਾਂ ਕਰਦੀ ਰਹੀ ਤਾਂ ਪੰਜਾਬ ਦੇ 2200 ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਦਾ ਹੱਕ ਮਰ ਜਾਵੇਗਾ, ਇਸੇ ਕਾਰਨ ਉਹ ਸਰਕਾਰ ਦਾ ਵਿਰੋਧ ਕਰਨ ਲਈ ਮਜ਼ਬੂਰ ਹੋ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਧਰਨੇ 'ਚ ਸ਼ਾਮਲ ਕਾਨਗੋ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਤੇ ਪਟਵਾਰ ਯੂਨੀਅਨ ਲੀਡਰ ਨੇ ਦੱਸਿਆ ਕਿ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਕਾਂਗਰਸ ਦੀ ਸਰਕਾਰ ਝੂਠੀ ਤੇ ਮੁਲਾਜ਼ਮ ਮਾਰੂ ਸਰਕਾਰ ਹੈ। ਸਰਕਾਰ ਵਲੋਂ ਪਟਵਾਰ ਵਿਭਾਗ ਦੀਆਂ ਖਾਲੀ ਪੋਸਟਾਂ ਨਾ ਭਰਨ ਕਰਕੇ ਪਟਵਾਰੀਆਂ ਦੇ ਸਿਰ 'ਤੇ ਕੰਮ ਦਾ ਬਹੁਤ ਜ਼ਿਆਦਾ ਲੋਡ ਹੈ, ਜਿਸ ਕਰਕੇ ਉਹ ਸਰੀਰਕ ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਰਹੇ ਹਨ।  


rajwinder kaur

Content Editor

Related News