ਸਰਕਾਰੀ ਦਫ਼ਤਰ ਮੂਹਰੇ ਧਰਨੇ ''ਤੇ ਬੈਠਾ ਵਿਅਕਤੀ, ਹਵਾ ''ਚ ਲਹਿਰਾ ਰਿਹੈ 500-500 ਦੇ ਨੋਟ, ਪੜ੍ਹੋ ਪੂਰਾ ਮਾਮਲਾ
Wednesday, Oct 23, 2024 - 02:00 PM (IST)
ਲੁਧਿਆਣਾ (ਗਣੇਸ਼): ਲੁਧਿਆਣਾ ਦੇ ਕਚਹਿਰੀ ਵਿਚ ਦਾਖ਼ਲ ਹੁੰਦਿਆਂ ਹੀ ਏਜੰਟਾਂ ਦਾ ਬੋਲਬਾਲਾ ਸ਼ੁਰੂ ਹੋ ਜਾਂਦਾ ਹੈ ਅਤੇ ਆਉਂਦੇ ਜਾਂਦੇ ਲੋਕਾਂ ਨੂੰ ਰੋਕ ਕੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਚਲਾਨ ਭੁਗਤਾਣ ਆਏ ਹੋ ਤਾਂ ਸਾਨੂੰ ਦਿਓ, ਅਸੀਂ ਭੁਗਤਾ ਕੇ ਦਵਾਂਗੇ। ਇਸ ਤਰੀਕੇ ਦਾ ਮਾਮਲਾ ਲਾਭ ਸਿੰਘ ਸਿੱਧੂ ਦੇ ਨਾਲ ਦੇਖਣ ਨੂੰ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ! ਸੂਬੇ ਦੇ ਲੋਕਾਂ ਨੂੰ ਭਾਰੀ ਪੈ ਸਕਦੀ ਹੈ ਅਫ਼ਸਰਾਂ ਦੀ ਲਾਪਰਵਾਹੀ
ਉਸ ਨੇ ਏਜੰਟ ਨੂੰ ਦੋ ਮਹੀਨੇ ਪਹਿਲਾਂ ਚਲਾਨ ਦਿੱਤਾ ਸੀ, ਪਰ ਖੱਜਲ ਖੁਆਰੀ ਹੋਣ ਤੋਂ ਬਾਅਦ ਪੀੜਤ ਵਿਅਕਤੀ RTO ਦਫਤਰ ਦੇ ਬਾਹਰ ਧਰਨਾ ਲਗਾ ਕੇ ਬੈਠ ਗਿਆ। ਉਸ ਨੇ ਕਿਹਾ ਕਿ ਕਚਹਿਰੀ ਦੇ ਵਿਚ ਏਜੰਟਾਂ ਦਾ ਬੋਲਬਾਲਾ ਹੈ। ਏਜੰਟ ਨੂੰ ਦੋ ਮਹੀਨੇ ਪਹਿਲਾਂ ਚਲਾਨ ਭੁਗਤਣ ਦੇ ਲਈ 2000 ਦਿੱਤਾ ਗਿਆ ਸੀ, ਪਰ ਨਾ ਤਾਂ ਉਸ ਵੱਲੋਂ ਫੋਨ ਚੁੱਕਿਆ ਗਿਆ ਨਾ ਹੀ ਚਲਾਨ ਭੁਗਤਿਆ ਗਿਆ। ਇਸ ਤੋਂ ਪਰੇਸ਼ਾਨ ਹੋ ਕੇ ਅੱਜ ਮਜਬੂਰਨ RTO ਦਫਤਰ ਦੇ ਬਾਹਰ ਧਰਨਾ ਲਗਾਉਣਾ ਪਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਵੱਡਾ ਹਾਦਸਾ! ਖ਼ਤਰੇ 'ਚ ਪਈ ਕਈ ਵਿਦਿਆਰਥੀਆਂ ਦੀ ਜਾਨ
ਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਰੌਲ਼ਾ ਪਾਇਆ ਗਿਆ ਤਾਂ ਏਜੰਟ ਉਸ ਦੇ ਹੱਥ ਪੈਸੇ ਫੜਾ ਕੇ ਭੱਜ ਗਿਆ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਏਜੰਟਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭੋਲੇ-ਭਾਲੇ ਲੋਕਾਂ ਨੂੰ ਇਹ ਆਪਣੇ ਜਾਲ ਦੇ ਵਿਚ ਨਾ ਫਸਾ ਸਕਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e