RTA ਲੁਧਿਆਣਾ ਵੱਲੋਂ ਨਿਵੇਕਲੀ ਪਹਿਲ, ਕਲਰਕਾਂ ਦੇ ਅਦਾਲਤ ’ਚ ਹੋਣ ਦੇ ਬਾਵਜੂਦ ਨਿਰਾਸ਼ ਨਹੀਂ ਮੁੜਨਗੇ ਲੋਕ
Wednesday, Aug 31, 2022 - 11:54 AM (IST)
ਲੁਧਿਆਣਾ (ਰਾਮ) : ਹਰ ਰੋਜ਼ ਕਲਰਕਾਂ ਵੱਲੋਂ ਅਦਾਲਤਾਂ ’ਚ ਜਾਣ ਕਰ ਕੇ ਕੰਮ ਕਰਾਉਣ ਆਉਣ ਵਾਲੇ ਬਿਨੈਕਾਰਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਸੀ। ਹੁਣ ਜਨਤਾ ਨੂੰ ਪਰੇਸ਼ਾਨ ਨਾ ਹੋਣਾ ਪਵੇ, ਇਸ ਦੇ ਲਈ ਆਰ. ਟੀ. ਏ. ਨਰਿੰਦਰ ਸਿੰਘ ਧਾਲੀਵਾਲ ਵੱਲੋਂ ਪੰਜਾਬ ਸਟੇਟ ਟਰਾਂਸਪੋਰਟ ਸੋਸਾਇਟੀ ਦੇ ਮੁਲਾਜ਼ਮਾਂ ਨੂੰ ਕਲਰਕਾਂ ਦੇ ਸਹਾਇਕ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਇਹ ਮੁਲਾਜ਼ਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਲਰਕਾਂ ਦੇ ਨਾਲ ਹੀ ਰਹਿਣਗੇ ਤੇ ਆਉਣ ਵਾਲੇ ਬਿਨੈਕਾਰਾਂ ਦੇ ਕੰਮਾਂ ਨੂੰ ਉਨ੍ਹਾਂ ਦਾ ਅਸਲ ਪਤੇ ਦਾ ਸਬੂਤ ਦੇਖ ਕੇ ਹੀ ਦਫ਼ਤਰ ’ਚ ਕਾਗਜ਼ ਜਮ੍ਹਾਂ ਕਰਨਗੇ ਤੇ ਜੋ ਸਰਕਾਰ ਵੱਲੋਂ ਜਿਸ ਕੰਮ ਲਈ ਜਿੰਨੇ ਦਿਨ ਤੈਅ ਕੀਤੇ ਗਏ ਹਨ, ਉਨ੍ਹਾਂ ਦਿਨਾਂ ’ਚ ਉਨ੍ਹਾਂ ਦੇ ਕੰਮਾਂ ਨੂੰ ਪੂਰਾ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਦਫ਼ਤਰ ’ਚ ਸਾਲ 2016 ਤੋਂ ਬਾਅਦ ਸਟਾਫ਼ ਦੀ ਬਹੁਤ ਜ਼ਿਆਦਾ ਕਮੀ ਹੈ, ਜਿਸ ਬਾਰੇ ਸਬੰਧਿਤ ਉੱਚ ਅਧਿਕਾਰੀਆਂ ਨੂੰ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਲਈ ਪੱਤਰ ਭੇਜ ਕੇ ਜਾਣੂੰ ਕਰਵਾਇਆ ਗਿਆ ਹੈ ਕਿ ਸਟਾਫ਼ ਹੋਰ ਭੇਜਿਆ ਜਾਵੇ ਪਰ ਫਿਰ ਵੀ ਅਸੀਂ 4 ਬੰਦਿਆਂ ਦੇ ਸਟਾਫ਼ ਨਾਲ ਦਫ਼ਤਰ ਨੂੰ ਚਲਾ ਰਹੇ ਹਾਂ। ਇੱਥੇ ਉਨ੍ਹਾਂ ਨੇ ਵੀ ਜ਼ਿਕਰ ਕੀਤਾ ਕਿ ਸਾਲ 2016 ਤੋਂ ਬਾਅਦ ਮਹਾਨਗਰ ’ਚ ਗੱਡੀਆਂ ਦੀ ਭਰਮਾਰ ਵਧੀ ਹੈ ਪਰ ਸਟਾਫ਼ ਦੀ ਕਮੀ ਉਸੇ ਤਰ੍ਹਾਂ ਬਰਕਰਾਰ ਹੈ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਆਈ ਮਾੜੀ ਖ਼ਬਰ, 65 ਸਾਲਾ ਬਜ਼ੁਰਗ ਨੇ ਜੋ ਕੀਤਾ, ਪੂਰੇ ਪਿੰਡ 'ਚ ਪੈ ਗਿਆ ਭੜਥੂ
ਉਨ੍ਹਾਂ ਕਿਹਾ ਜੇਕਰ ਕਿਸੇ ਬਿਨੈਕਾਰ ਦੀ ਅਪਰੂਵਲ ਨਹੀਂ ਹੋਈ, ਉਹ ਸਬੰਧਿਤ ਕਲਰਕ ਨੂੰ ਜਾਂ ਉਨ੍ਹਾਂ ਨਾਲ ਨਿਯੁਕਤ ਕੀਤੇ ਸਹਾਇਕਾਂ ਨੂੰ ਆਪਣੇ ਪਤੇ ਦਾ ਅਸਲ ਸਬੂਤ ਨਾਲ ਦਿਖਾ ਕੇ ਲਿਖਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਕੀਤੇ ਹੋਏ ਜਨਤਾ ਨਾਲ ਵਚਨ ਨੂੰ ਪੂਰਾ ਕਰਦੇ ਹਾਂ ਕਿ ਕਿਸੇ ਵੀ ਬਿਨੈਕਾਰ ਨੂੰ ਦਫ਼ਤਰਾਂ ’ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ