ਜਮ ਕੇ ਫਜ਼ੀਹਤ ਹੋਣ ਤੋਂ ਬਾਅਦ ਜਾਗੀ ਆਰ. ਟੀ. ਏ. ਸਕੱਤਰ, ਕਲਰਕਾਂ ’ਤੇ ਡਿੱਗੀ ਗਾਜ

Friday, Sep 08, 2023 - 04:26 PM (IST)

ਲੁਧਿਆਣਾ (ਰਾਮ) : ਆਰ. ਟੀ. ਏ. ਸਕੱਤਰ ਡਾ. ਪੂਨਮਪ੍ਰੀਤ ਕੌਰ ਖ਼ਿਲਾਫ਼ ਜੰਮ ਕੇ ਲੱਗ ਰਹੇ ਧਰਨੇ ਪ੍ਰਦਰਸ਼ਨਾਂ ਤੋਂ ਬਾਅਦ ਆਖਿਰਕਾਰ ਉਹ ਹੁਣ ਜਾਗ ਗਈ ਹੈ। ਘਟੀਆ ਅਤੇ ਬੇਹੱਦ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਸੁਰਖੀਆਂ ’ਚ ਆਈ ਡਾ. ਪੂਨਮਪ੍ਰੀਤ ਕੌਰ ਨੇ ਫਜ਼ੀਹਤ ਹੋਣ ਤੋਂ ਬਾਅਦ ਹੁਣ ਕਲਰਕਾਂ ’ਤੇ ਗਾਜ ਸੁੱਟ ਦਿੱਤੀ ਹੈ। ਕਈ ਕਲਰਕਾਂ ਨੂੰ ਇੱਧਰੋਂ-ਉੱਧਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਆਰ. ਟੀ. ਏ. ਦਫਤਰ ’ਚ ਪੈਂਡੈਂਸੀ ਨੂੰ ਲੈ ਕੇ ਹੋ-ਹੱਲਾ ਮਚਦਾ ਰਿਹਾ ਹੈ। ਇਸ ਵਾਰ ਸੋਮਵਾਰ ਨੂੰ ਇਕੱਠੇ 5 ਟ੍ਰਾਂਸਪੋਰਟ ਯੂਨੀਅਨਾਂ ਨੇ ਆਰ. ਟੀ. ਏ. ਦਫਤਰ ’ਤੇ ਧਾਵਾ ਬੋਲਿਆ ਤਾਂ ਪੂਰਾ ਮਹਿਕਮਾ ਹੀ ਹਿੱਲ ਗਿਆ। ਆਰ. ਟੀ. ਏ. ਨੇ ਪੁਲਸ ਤੱਕ ਬੁਲਾ ਲਈ ਸੀ। ਹੁਣ 10 ਦਿਨ ਤੋਂ ਬਿਨਾਂ ਚਾਰਜ ਦੇ ਖਾਲੀ ਬੈਠੇ ਸੀਨੀਅਰ ਅਸਿਸਟੈਂਟ ਨੂੰ ਵੀ ਆਰ. ਟੀ. ਏ. ਨੇ ਕੰਮ ਸੌਂਪ ਦਿੱਤਾ ਹੈ। ਆਰ. ਟੀ. ਏ. ਦਫਤਰ ਦੇ ਕਲਰਕ ਜੈਰਾਮ ਨੂੰ ਗਵਰਮੈਂਟ ਕਾਲਜ ਸਥਿਤ ਆਟੋਮੈਟਿਡ ਡ੍ਰਾਈਵਿੰਗ ਟੈਸਟ ਸੈਂਟਰ ਦਾ ਚਾਰਜ ਦਿੱਤਾ ਗਿਆ ਹੈ, ਨਾਲ ਹੀ, ਭ੍ਰਿਸ਼ਟਾਚਾਰ ਨੂੰ ਲੈ ਕੇ ਪਿਛਲੇ ਡੇਢ ਮਹੀਨੇ ਤੋਂ ਸੁਰਖੀਆਂ ’ਚ ਰਹਿਣ ਵਾਲੇ ਸੈਕਟਰ-32 ਦੇ ਕਲਰਕ ਰਮੇਸ਼ ’ਤੇ ਵੀ ਗਾਜ ਡਿੱਗ ਗਈ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਸੈਕਟਰ-32 ਦੀ ਮਲਾਈਦਾਰ ਸੀਟ ’ਤੇ ਤਾਇਨਾਤ ਸੀ।

ਇਹ ਵੀ ਪੜ੍ਹੋ : ਪਰਾਲੀ ਦੇ ਸੁਚੱਜੇ ਨਿਪਟਾਰੇ ਨੂੰ ਲੈ ਕੇ ਕਿਸਾਨਾਂ ਲਈ ਅਹਿਮ ਖ਼ਬਰ, ਇੰਝ ਮੁਹੱਈਆ ਕਰਵਾਏ ਜਾਣਗੇ ਸਰਫੇਸ ਸੀਡਰ
ਉਨ੍ਹਾਂ ਨੂੰ ਆਰ. ਟੀ. ਏ. ਦਫਤਰ ਬੁਲਾ ਲਿਆ ਗਿਆ ਹੈ ਅਤੇ ਪ੍ਰਦੂਸ਼ਣ, ਐੱਨ. ਓ. ਸੀ., ‘ਤੰਦਰੁਸਤ ਪੰਜਾਬ’ ਨਾਲ ਸਬੰਧਤ ਕੰਮ ਦਿੱਤੇ ਗਏ ਹਨ, ਜਦੋਂਕਿ ਕਲਰਕ ਰਵਿੰਦਰ ਸਿੰਘ ਨੂੰ ਖੰਨਾ ਡ੍ਰਾਈਵਿੰਗ ਟੈਸਟ ਸੈਂਟਰ ਦਾ ਇੰਚਾਰਜ ਲਗਾਇਆ ਹੈ। ਬਿਕਰਮ ਸਿੰਘ ਦੀ ਡਿਊਟੀ ਹਫਤੇ ’ਚ ਇਕ ਦਿਨ ਲੁਧਿਆਣਾ ਅਤੇ 4 ਦਿਨ ਫਰੀਦਕੋਟ ਆਰ. ਟੀ. ਏ. ਦਫਤਰ ’ਚ ਸੀ। ਉਸ ਨੂੰ ਜਦੋਂ ਨਵੀਂ ਆਰ. ਸੀ., ਕਮਰਸ਼ੀਅਲ ਵਾਹਨਾਂ ਦੀ ਆਰ. ਸੀ., ਲਾਇਸੈਂਸ ਦੀ ਬੈਕਲਾਗ ਐਂਟਰੀ ਦਾ ਕੰਮ ਸੌਂਪਿਆ ਗਿਆ ਹੈ, ਉਸ ਨੂੰ ਹੁਣ ਪੰਜੇ ਦਿਨ ਹੀ ਲੁਧਿਆਣਾ ’ਚ ਤਾਇਨਾਤ ਕੀਤਾ ਗਿਆ ਹੈ। ਸੀਨੀਅਰ ਅਸਿਸਟੈਂਟ ਸੁਰਿੰਦਰ ਭੰਡਾਰੀ 10 ਦਿਨ ਪਹਿਲਾਂ ਟ੍ਰਾਂਸਫਰ ਹੋ ਕੇ ਲੁਧਿਆਣਾ ਆਰ. ਟੀ. ਏ. ’ਚ ਆਏ ਸਨ। ਉਨ੍ਹਾਂ ਨੂੰ ਲੋਕਲ ਆਰ. ਸੀ., ਪਰਮਿਟ ਅਤੇ ਆਰ. ਸੀ. ਬੈਕਲਾਗ ਦੀ ਐਂਟਰੀ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਦੀ ਡਿਊਟੀ ਹਫਤੇ ਦੇ ਪੰਜੇ ਦਿਨ ਲੁਧਿਆਣਾ ਵਿਖੇ ਰਹੇਗੀ।

ਇਹ ਵੀ ਪੜ੍ਹੋ : 30 ਅਕਤੂਬਰ ਤੋਂ ਬਦਲਣਗੇ ਰਾਹੁਲ ਦੇ ਸਿਤਾਰੇ!, ਨਵੇਂ ਗੱਠਜੋੜ ਨੂੰ ਬੁਲੰਦੀਆਂ ’ਤੇ ਲਿਜਾਣਗੇ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Anuradha

Content Editor

Related News