ਨਾਕੇ ਦੌਰਾਨ ਇਨੋਵਾ ਗੱਡੀ 'ਚੋਂ ਮਿਲੇ 50 ਲੱਖ ਰੁਪਏ, ਪੁਲਸ ਨੇ ਪਾ'ਤੀ ਕਾਰਵਾਈ

Monday, Apr 07, 2025 - 10:35 PM (IST)

ਨਾਕੇ ਦੌਰਾਨ ਇਨੋਵਾ ਗੱਡੀ 'ਚੋਂ ਮਿਲੇ 50 ਲੱਖ ਰੁਪਏ, ਪੁਲਸ ਨੇ ਪਾ'ਤੀ ਕਾਰਵਾਈ

ਸਮਰਾਲਾ (ਬਿਪਿਨ) : ਸਮਰਾਲਾ ਪੁਲਸ ਨੇ ਦੇਰ ਸ਼ਾਮ ਹੇਡੋਂ ਪੁਲਸ ਚੌਕੀ ਦੇ ਬਾਹਰ ਕੀਤੀ ਨਾਕਾਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਇਨੋਵਾ ਗੱਡੀ ਨੂੰ ਪੁਲਸ ਵੱਲੋਂ ਚੈਕਿੰਗ ਲਈ ਰੋਕਿਆ ਗਿਆ। ਇਸ ਇਨੋਵਾ ਗੱਡੀ ਵਿਚ ਦੋ ਵਿਅਕਤੀ ਸਵਾਰ ਸਨ ਅਤੇ ਚੰਡੀਗੜ ਵੱਲੋਂ ਆਉਂਦੀ ਇਸ ਗੱਡੀ ਨੂੰ ਨਾਕੇ 'ਤੇ ਰੋਕਿਆ ਗਿਆ ਜਦ ਇਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 500 ਦੇ ਨੋਟਾ ਦੀਆਂ 100 ਗੱਦੀਆਂ 50 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ।

PunjabKesari

ਕਿੱਲੋ ਹੈਰੋਇਨ ਸਣੇ ਫੜਿਆ ਗਿਆ ਇੰਟੈਲੀਜੈਂਸ ਇੰਸਪੈਕਟਰ ਤੇ ਉਸ ਦਾ ਸਾਥੀ, ਸੀਆਈਏ ਸਟਾਫ ਨੇ ਕੀਤਾ ਕਾਬੂ 

ਐੱਸ.ਐੱਚ.ਓ. ਸਮਰਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਹੇਡੋਂ ਚੌਕੀ ਦੇ ਬਾਹਰ ਲੁਧਿਆਣਾ-ਚੰਡੀਗੜ ਹਾਈਵੇ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਚੰਡੀਗੜ ਸਾਈਡ ਤੋਂ ਆਉਂਦੀ ਇਸ ਇਨੋਵਾ ਗੱਡੀ ਜਿਸ ਦਾ ਨੰਬਰ ਪੀ.ਬੀ 65 ਏਬੀ-0090 ਹੈ, ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਇਹ 50 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ। ਇਸ ਗੱਡੀ ’ਚ ਸਵਾਰ ਉਸ ਦੇ ਚਾਲਕ ਅਤੇ ਨਾਲ ਬੈਠੇ ਦੂਜੇ ਵਿਅਕਤੀ ਨੂੰ ਜਦੋਂ ਇਸ ਰਕਮ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਹ ਵਿਅਕਤੀ ਜ਼ਿਨ੍ਹਾਂ ਨੇ ਆਪਣੀ ਪਛਾਣ ਰਣਜੀਤ ਸਿੰਘ ਵਾਸੀ ਚੰਡੀਗੜ ਅਤੇ ਦੂਜੇ ਵਿਅਕਤੀ ਨੇ ਵੀ ਆਪਣਾ ਨਾ ਰਣਜੀਤ ਸਿੰਘ ਵਾਸੀ ਬਨੂੜ ਥਾਣਾ ਮੋਹਾਲੀ ਵਜੋਂ ਦੱਸੀ ਹੈ, ਮੁੱਢਲੀ ਪੁੱਛਗਿਛ ਵਿਚ ਇਨ੍ਹਾਂ ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ, ਕਿ ਉਹ ਪ੍ਰਾਪਟੀ ਡੀਲਰ ਹਨ ਅਤੇ ਇਹ ਰਕਮ ਉਹ ਕੁਰਾਲੀ ਤੋਂ ਲੁਧਿਆਣਾ ਲੈ ਕੇ ਜਾ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News