ਲੁਧਿਆਣਾ ''ਚ ''ਰੋਜ਼ਗਾਰ ਮੇਲੇ'' ਦਾ ਆਯੋਜਨ, ਪੁੱਜੇ 2000 ਵਿਦਿਆਰਥੀ

06/25/2019 2:22:20 PM

ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਦੇ ਮਕਸਦ ਨਾਲ ਪੀ. ਏ. ਯੂ. ਮਾਡਰਨ ਸੀਨੀਅਰ ਸੈਕੰਡਰੀ ਸਕੂਲ 'ਚ ਇਕ 'ਰੋਜ਼ਗਾਰ ਮੇਲੇ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨੇ ਦੱਸਿਆ ਇਕ ਇਸ ਰੋਜ਼ਗਾਰ ਮੇਲੇ 'ਚ ਕਰੀਬ 2000 ਵਿਦਿਆਰਥੀ ਹਿੱਸਾ ਲੈ ਰਹੇ ਹਨ ਅਤੇ 80 ਦੇ ਕਰੀਬ ਕੰਪਨੀਆਂ ਵਿਦਿਆਰਥੀਆਂ ਨੂੰ ਪਲੇਸਮੈਂਟ ਦੇਣ ਲਈ ਪੁੱਜੀਆਂ ਹਨ।

ਇਸ ਮੇਲੇ 'ਚ ਲੁਧਿਆਣਾ, ਹੁਸ਼ਿਆਰਪੁਰ, ਮੋਗਾ ਅਤੇ ਫਿਰੋਜ਼ਪੁਰ ਤੋਂ ਸੰਬਧਿਤ 12ਵੀਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਵਿਦਿਆਰਥੀ ਨੌਕਰੀਆਂ ਪ੍ਰਾਪਤ ਕਰ ਸਕਣ। ਰੋਜ਼ਗਾਰ ਮੇਲੇ 'ਚ ਹਿੱਸਾ ਲੈਣ ਆਏ ਵਿਦਿਆਰਥੀਆਂ 'ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੂੰ12000-14000 ਰੁਪਏ ਤਨਖਾਹ 'ਚ ਸੂਬੇ ਤੋਂ ਬਾਹਰ ਭੇਜੇ ਜਾਣ ਨੂੰ ਲੈ ਕੇ ਮਲਾਲ ਹੈ।


Babita

Content Editor

Related News