ਰੋਇਲ ਕਿੰਗ USA ਦੀ ਟੀਮ ਦਾ ਡੱਲੇਵਾਲ ਦੇ 13ਵੇਂ ਕਬੱਡੀ ਕੱਪ ''ਤੇ ਕਬਜ਼ਾ

03/08/2018 4:32:42 AM

ਗੁਰਾਇਆ (ਮੁਨੀਸ਼)- ਗੁਰਦੁਆਰਾ ਸ਼ਹੀਦਾਂ ਸਿੰਘਾਂ ਸਪੋਰਟਸ ਕਲੱਬ ਪਿੰਡ ਡੱਲੇਵਾਲ ਵੱਲੋਂ ਐੱਨ. ਆਰ. ਆਈ. ਵੀਰਾਂ, ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਵ. ਬਲਵੀਰ ਸਿੰਘ ਯੂ. ਐੱਸ. ਏ. ਨੂੰ ਸਮਰਪਿਤ 13ਵਾਂ 2 ਦਿਨਾਂ ਹੋਲਾ-ਮਹੱਲਾ ਕਬੱਡੀ ਕੱਪ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿਚ ਪਹਿਲੇ ਦਿਨ ਕਬੱਡੀ 65 ਕਿਲੋ ਦੇ ਮੁਕਾਬਲੇ ਵਿਚ ਡੱਲੇਵਾਲ ਦੀ ਟੀਮ ਪਹਿਲੇ ਨੰਬਰ 'ਤੇ ਰਹੀ ਅਤੇ ਬੜਾ ਪਿੰਡ ਦੀ ਟੀਮ ਦੂਜੇ ਨੰਬਰ 'ਤੇ ਰਹੀ। ਕਬੱਡੀ ਆਲ ਓਪਨ ਦੇ ਮੁਕਾਬਲੇ ਵਿਚ ਸ਼ੇਰੇ ਪੰਜਾਬ ਕਬੱਡੀ ਕਲੱਬ ਮੋਖਾ ਦੀ ਟੀਮ ਜੇਤੂ ਤੇ ਡੱਲੇਵਾਲ ਦੀ ਟੀਮ ਉਪ ਜੇਤੂ ਰਹੀ। ਖੇਡ ਮੇਲੇ ਦੇ ਦੂਜੇ ਦਿਨ ਨਾਰਥ ਇੰਡੀਆ ਕਬੱਡੀ ਫੈੱਡਰੇਸ਼ਨ ਦੀਆਂ 8 ਟੀਮਾਂ ਦੇ ਕਬੱਡੀ ਕੱਪ ਲਈ ਮੁਕਾਬਲੇ ਕਰਵਾਏ ਗਏ, ਜਿਸ 'ਚ ਫਾਈਨਲ ਮੁਕਾਬਲਾ ਰੋਇਲ ਕਿੰਗ ਨੇ 43.50 ਨੰਬਰ ਲੈ ਕੇ ਜਿੱਤਿਆ, ਜਦਕਿ ਸ਼ਾਹਕੋਟ ਦੀ ਟੀਮ 29 ਨੰਬਰ ਲੈ ਕੇ ਉਪ ਜੇਤੂ ਰਹੀ। ਫਾਈਨਲ ਮੁਕਾਬਲੇ ਵਿਚ ਰੋਇਲ ਕਿੰਗ ਯੂ. ਐੱਸ. ਏ. ਦੀ ਟੀਮ ਦੇ ਕਬੱਡੀ ਖਿਡਾਰੀ ਜੱਗੂ ਸੈਦੋਵਾਲ ਦੀਆਂ ਤਿੰਨ ਰੇਡਾਂ 'ਤੇ 2 ਲੱਖ 1 ਹਜ਼ਾਰ ਪ੍ਰਮੋਟਰਾਂ ਵੱਲੋਂ ਲਗਾਏ ਗਏ ਤੇ ਜੱਗੂ ਦੀ ਤੀਜੀ ਰੇਡ 'ਤੇ ਸ਼ਾਹਕੋਟ ਦੀ ਟੀਮ ਵੱਲੋਂ ਪਹਿਲਾ ਮੈਚ ਖੇਡ ਰਹੇ ਨਵੇਂ ਖਿਡਾਰੀ ਤਲਵਿੰਦਰ ਸਿੰਘ ਫੂਲਾ ਛੂਸ਼ਕਵਾਲ ਨੇ ਜੱਫ਼ਾ ਲਗਾ ਕੇ 2 ਲੱਖ 1 ਹਜ਼ਾਰ ਦਾ ਇਨਾਮ ਜਿੱਤਿਆ। ਜੇਤੂ ਟੀਮ ਨੂੰ ਸਤਨਾਮ ਸਿੰਘ ਨਿੱਝਰ (ਸੈਮ) ਕੈਨੇਡਾ ਵੱਲੋਂ 1 ਲੱਖ 50 ਹਜ਼ਾਰ ਰੁਪਏ ਦਾ ਪਹਿਲਾ, ਜਦਕਿ ਪ੍ਰੇਮ ਸਿੰਘ ਢਿੱਲੋਂ ਕੈਨੇਡਾ ਵੱਲੋਂ ਇਕ ਲੱਖ ਰੁਪਏ ਦਾ ਦੂਜਾ ਇਨਾਮ ਦਿੱਤਾ ਗਿਆ। ਬੈਸਟ ਧਾਵੀ ਨੰਨਾ ਹਰਿਆਣਾ ਤੇ ਬੈਸਟ ਜਾਫ਼ੀ ਤਲਵਿੰਦਰ ਸਿੰਘ ਫੂਲਾ ਨੂੰ ਗੁਰਪਾਲ ਸਿੰਘ ਢਿੱਲੋਂ ਯੂ. ਕੇ., ਬਲਦੇਵ ਸਿੰਘ ਢਿੱਲੋਂ ਯੂ. ਐੱਸ. ਏ. ਅਤੇ ਰਛਪਾਲ ਸਿੰਘ ਢਿੱਲੋਂ ਬਿੱਲਾ ਵੱਲੋਂ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਜਦਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਕਮਲ ਟਿੱਬਾ, ਦੁੱਲਾ ਬੱਗੇ ਪਿੰਡ ਨੂੰ ਗੋਲਡ ਮੈਡਲਾਂ ਨਾਲ ਸੁਰਜੀਤ ਸਿੰਘ ਯੂ. ਐੱਸ. ਏ., ਰਜਿੰਦਰ ਸਿੰਘ ਜੋਗੀ ਕੈਨੇਡਾ, ਸਰਵਣ ਸਿੰਘ ਗੋਗੀ ਯੂ. ਐੱਸ. ਏ. ਵੱਲੋਂ ਸਨਮਾਨਿਤ ਕੀਤਾ ਗਿਆ। ਲਹਿੰਬਰ ਸਿੰਘ ਪ੍ਰਧਾਨ ਨੂੰ ਗੋਲਡ ਮੈਡਲ ਤੇ ਮਾਸਟਰ ਗੁਰਦਿਆਲ ਨੂੰ ਮਾਸਟਰ ਸ਼ਿੰਗਾਰਾ ਸਿੰਘ, ਬੂਟਾ ਸਿੰਘ ਲੋਧੀ ਯੂ. ਐੱਸ. ਏ. ਵੱਲੋਂ 1 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। 
ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਣਾ ਗੁਰਜੀਤ ਸਿੰਘ ਸਾਬਕਾ ਕੈਬਨਿਟ ਮੰਤਰੀ, ਵਿਧਾਇਕ ਬਲਦੇਵ ਸਿੰਘ ਖਹਿਰਾ, ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ, ਏ. ਸੀ. ਪੀ. ਕੁਲਵੰਤ ਸਿੰਘ ਹੀਰ ਵੱਲੋਂ ਕੀਤੀ ਗਈ। ਇਸ ਮੌਕੇ ਹਰਜੀਤ ਸਿੰਘ ਢਿੱਲੋਂ ਚੇਅਰਮੈਨ ਯੂ. ਕੇ., ਕਸ਼ਮੀਰ ਸਿੰਘ ਢਿੱਲੋਂ ਯੂ. ਕੇ. ਪ੍ਰਧਾਨ, ਬੂਟਾ ਸਿੰਘ ਲੋਧੀ ਮੀਤ ਪ੍ਰਧਾਨ ਯੂ. ਐੱਸ. ਏ., ਸੁਰਜੀਤ ਸਿੰਘ ਢਿੱਲੋਂ ਕੈਨੇਡਾ ਜ. ਸਕੱਤਰ, ਹਰਦੀਪ ਸਿੰਘ ਢਿੱਲੋਂ ਕੈਨੇਡਾ, ਬੂਟਾ ਸਿੰਘ ਢਿੱਲੋਂ ਯੂ. ਐੱਸ. ਏ., ਰਾਣਾ ਪ੍ਰਤਾਪ ਸਿੰਘ ਢਿੱਲੋਂ, ਕਸ਼ਮੀਰ ਸਿੰਘ ਢਿੱਲੋਂ, ਮੇਵਾ ਸਿੰਘ ਨਿੱਝਰ ਕੈਨੇਡਾ, ਦਲਜੀਤ ਢਿੱਲੋਂ ਕੈਨੇਡਾ, ਲਹਿੰਬਰ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਯੂ. ਕੇ., ਸੋਖਾ ਸਿੰਘ ਕੈਨੇਡਾ, ਸਤਨਾਮ ਸਿੰਘ ਕੈਨੇਡਾ, ਛਿੰਦਾ ਢਿੱਲੋਂ ਯੂ. ਐੱਸ. ਏ., ਬਲਦੀਸ਼ ਢਿੱਲੋਂ ਕੈਨੇਡਾ, ਸਰਵਣ ਸਿੰਘ ਕੈਨੇਡਾ, ਬਲਜੀਤ ਸਿੰਘ ਸੇਖੋਂ, ਪਰਮਜੀਤ ਸਿੰਘ ਯੂ. ਐੱਸ. ਏ.,ਪ੍ਰੀਤਮ ਸਿੰਘ ਯੂ. ਕੇ., ਰਾਣਾ ਹੇਅਰ, ਹਰਨੇਕ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਯੂ. ਕੇ., ਹਰਪ੍ਰੀਤ ਸਿੰਘ ਕੈਨੇਡਾ, ਭਰਭੂਰ ਸਿੰਘ ਏ. ਐੱਸ. ਆਈ, ਦਵਿੰਦਰ ਕੋਚ, ਭੁਪਿੰਦਰ ਬੀਸਲਾ ਕੈਨੇਡਾ, ਸੁਰਜੀਤ ਢਿੱਲੋਂ, ਮੰਗਾ ਢਿੱਲੋਂ, ਹਰਮਿੰਦਰ ਸਿੰਘ, ਅਜੀਤ ਸਿੰਘ ਢਿੱਲੋਂ, ਸਟੀਵਨ ਸਿੰਘ, ਹਰਦਿਆਲ ਸਿੰਘ, ਬਲਵੀਰ ਸਿੰਘ ਯੂ. ਕੇ., ਹਰਭਜਨ ਸਿੰਘ ਸਰਪੰਚ, ਮਨਜੀਤ ਸਿੰਘ ਲੰਬੜਦਾਰ, ਚਰਨਜੀਤ ਸਿੰਘ ਨਿੱਝਰ, ਮਨਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਅੰਬਾ, ਸੁਖਵਿੰਦਰ ਸਿੰਘ, ਬੂਟਾ ਸਿੰਘ, ਗੁਰਜੀਤ ਸਿੰਘ, ਭਜਨ ਸਿੰਘ, ਪ੍ਰੇਮ ਲਾਲ, ਰਣਜੀਤ ਸਿੰਘ ਢੰਡਾ ਪ੍ਰਧਾਨ ਇੰਗਲੈਂਡ ਕਬੱਡੀ ਫੈੱਡਰੇਸ਼ਨ, ਅਮਰਜੀਤ ਸਿੰਘ ਸੰਧੂ, ਭਲਵਿੰਦਰ ਸਿੰਘ, ਜਸਵੀਰ ਸਿੰਘ ਰੁੜਕਾ ਖੁਰਦ ਆਦਿ ਮੌਜੂਦ ਸਨ।


Related News