ENG vs USA T20 WC : ਅਮਰੀਕਾ ਨੇ ਇੰਗਲੈਂਡ ਨੂੰ ਦਿੱਤਾ 116 ਦੌੜਾਂ ਦਾ ਟੀਚਾ

06/23/2024 9:35:10 PM

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2024 ਦਾ 49ਵਾਂ ਮੈਚ ਜੋ ਕਿ ਸੁਪਰ8 ਗਰੁੱਪ 2 ਦੇ ਤਹਿਤ ਬਾਰਬਾਡੋਸ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਅਮਰੀਕੀ ਟੀਮ ਨੇ 18.5 ਓਵਰਾਂ 'ਚ ਆਲ ਆਊਟ ਹੋ ਕੇ 115 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 116 ਦੌੜਾਂ ਦਾ ਟੀਚਾ ਦਿੱਤਾ। ਅਮਰੀਕਾ ਨੂੰ ਪਹਿਲਾ ਝਟਕਾ ਐਂਡ੍ਰੀਸ ਗੌਸ ਦੇ ਆਊਟ  ਹੋਣ ਨਾਲ ਲੱਗਾ। ਗੌਸ 8 ਦੌੜਾਂ ਬਣਾ ਟੋਪਲੇ ਦਾ ਸ਼ਿਕਾਰ ਬਣਿਆ। ਅਮਰੀਕਾ ਨੂੰ ਦੂਜਾ ਝਟਕਾ ਸਟੀਵਨ ਟੇਲਰ ਦੇ 12 ਦੌੜਾਂ 'ਤੇ ਆਊਟ ਹੋਣ ਨਾਲ ਲੱਗਾ। ਟੇਲਰ ਸੈਮ ਕੁਰੇਨ ਵਲੋਂ ਆਊਟ ਹੋਇਆ।

ਅਮਰੀਕਾ ਨੂੰ ਤੀਜਾ ਝਟਕਾ ਕਪਤਾਨ ਆਰੋਨ ਜੋਨਸ ਦੇ ਆਊਟ ਹੋਣ ਨਾਲ ਲੱਗਾ। ਜੋਨਸ 10 ਦੌੜਾਂ ਬਣਾ ਆਦਿਲ ਰਾਸ਼ਿਦ ਦਾ ਸ਼ਿਕਾਰ ਬਣਿਆ। ਅਮਰੀਕਾ ਦੀ ਚੌਥੀ ਵਿਕਟ ਨਿਤੀਸ਼ ਕੁਮਾਰ ਦੇ ਆਊਟ ਹੋਣ ਨਾਲ ਡਿੱਗੀ। ਨਿਤੀਸ਼ 30 ਦੌੜਾਂ ਬਣਾ ਆਦਿਲ ਰਾਸ਼ਿਦ ਵਲੋਂ ਆਊਟ ਹੋਇਆ। ਅਮਰੀਕਾ ਦੀ ਪੰਜਵੀਂ ਵਿਕਟ ਮਿਲਿੰਦ ਕੁਮਾਰ ਦੇ ਆਊਟ ਹੋਣ ਨਾਲ ਡਿੱਗੀ। ਮਿਲਿੰਦ 4 ਦੌੜਾਂ ਬਣਾ ਲਿਵਿੰਗਸਟੋਨ ਦਾ ਸ਼ਿਕਾਰ ਬਣਿਆ। ਹਰਮੀਤ ਸਿੰਘ 21 ਦੌੜਾਂ, ਕੋਰੀ ਐਂਡਰਸਨ 29 ਦੌੜਾਂ , ਅਲੀ ਖਾਨ 0 ਦੌੜ, ਸੌਰਭ ਨੇਤਰਵਲਕਰ 0 ਦੌੜ ਬਣਾ ਆਊਟ ਹੋਏ। ਇੰਗਲੈਂਡ ਲਈ ਰੀਸ ਟੋਪਲੇ ਨੇ 1, ਸੈਮ ਕੁਰੇਨ ਨੇ 2, ਆਦਿਲ ਰਾਸ਼ਿਦ ਨੇ 2 ਤੇ ਲਿਆਮ ਲਿਵਿੰਗਸਟੋਨ ਨੇ 1 ਤੇ ਕ੍ਰਿਸ ਜੋਰਡਨ ਨੇ 4 ਵਿਕਟਾਂ ਲਈਆਂ।

ਦੋਵੇਂ ਦੇਸ਼ਾਂ ਦੀ ਪਲੇਇੰਗ 11

ਅਮਰੀਕਾ - ਸਟੀਵਨ ਟੇਲਰ, ਐਂਡਰੀਜ਼ ਗੌਸ (ਵਿਕਟਕੀਪਰ), ਨਿਤੀਸ਼ ਕੁਮਾਰ, ਐਰੋਨ ਜੋਨਸ (ਕਪਤਾਨ), ਕੋਰੀ ਐਂਡਰਸਨ, ਮਿਲਿੰਦ ਕੁਮਾਰ, ਹਰਮੀਤ ਸਿੰਘ, ਸ਼ੈਡਲੇ ਵੈਨ ਸ਼ਾਲਕਵਿਕ, ਨੋਸਥੁਸ਼ ਕੇਂਜੀਗੇ, ਅਲੀ ਖਾਨ, ਸੌਰਭ ਨੇਤਰਵਾਲਕਰ

ਇੰਗਲੈਂਡ - ਫਿਲਿਪ ਸਾਲਟ, ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਜੌਨੀ ਬੇਅਰਸਟੋ, ਹੈਰੀ ਬਰੂਕ, ਮੋਇਨ ਅਲੀ, ਲਿਆਮ ਲਿਵਿੰਗਸਟੋਨ, ​​ਸੈਮ ਕੁਰੇਨ, ਕ੍ਰਿਸ ਜੌਰਡਨ, ਜੋਫਰਾ ਆਰਚਰ, ਆਦਿਲ ਰਸ਼ੀਦ, ਰੀਸ ਟੋਪਲੇ


Tarsem Singh

Content Editor

Related News